ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਮੌਤ ਦੇ ਕਾਰਨ ਸੂਬੇ ਭਰ ਚ ਲੋਕਾਂ ਵੱਲੋਂ ਦੁਖ ਪ੍ਰਗਟ ਕੀਤਾ ਜਾ ਰਿਹਾ ਹੈ. ਨਾਲ ਲੋਕ ਸਰਕਾਰ ਦੀ ਨਾਲਾਇਕੀ ਦੇ ਕਾਰਨ ਸਰਕਾਰ ਦੇ ਖਿਲਾਫ ਰੋਸ ਵੀ ਪ੍ਰਗਟ ਕਰ ਰਹੇ ਹਨ। ਉੱਥੇ ਹੀ ਲੁਧਿਆਣਾ ਦੇ ਸਿੱਧਵਾਂ ਕਲਾਂ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਪੰਜਾਬ ਸਰਕਾਰ ਖਿਲਾਫ ਰਿੱਟ ਦਾਇਰ ਕੀਤੀ ਗਈ ਹੈ।

fatehveer

ਦਸ ਦਈਏ ਕਿ ਸਮਾਜ ਸੇਵੀ ਗੁਰਦੀਪ ਸਿੰਘ ਨਾਂ ਦੇ ਨੌਜਵਾਨ ਨੇ ਪੰਜਾਬ ਸਰਕਾਰ ਖਿਲਾਫ ਹਾਈਕੋਰਟ ਚ ਰਿੱਟ ਦਾਇਰ ਕੀਤੀ ਹੈ। ਇਹ ਰਿੱਟ ਮਾਣਯੋਗ ਜੱਜ ਅਵਨੀਸ਼ ਝਿੰਗਣ ਦੀ ਕੋਰਟ ਚ ਦਾਇਰ ਕੀਤੀ ਗਈ ਹੈ। ਦਸ ਦਈਏ ਕਿ ਇਸ ਰਿੱਟ ‘ਚ ਹਾਈਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਤੇ ਜਿਲਾ ਸੰਗਰੂਰ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਹੀ 2 ਸਾਲਾ ਮਾਸੂਮ ਫਤਿਹਵੀਰ ਦੀ ਮੌਤ ਹੋ ਗਈ।

LEAVE A REPLY