ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਦੀ ਮੌਤ ਦਾ ਮਾਮਲਾ ਹੁਣ ਹਾਈਕੋਰਟ ਪਹੁੰਚ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਵਕੀਲ ਪਰਮਿੰਦਰ ਸਿੰਘ ਨੇ ਹਾਈਕੋਰਟ ਚ ਪਟਿਸ਼ਨ ਦਾਇਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੇ ਸੋਮਵਾਰ ਨੂੰ ਸੁਣਵਾਈ ਵੀ ਹੋ ਸਕਦੀ ਹੈ।

fatehveer

ਉੱਥੇ ਹੀ ਜੇਕਰ ਪਟਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਚ ਰੈਸਕਿਊ ਆਪਰੇਸ਼ਨ ਦੀ ਜਾਣਕਾਰੀ ਮੰਗੀ ਹੈ। ਦੱਸਣਯੋਗ ਗੱਲ ਹੈ ਕਿ 5  ਦਿਨਾਂ ਦੀ ਮਸ਼ਕਤ ਤੋਂ ਬਾਅਦ ਫਤਿਹਵੀਰ ਨੂੰ 150 ਫੁੱਟ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ ਸੀ  ਪਰ ਉਸਨੂੰ ਬਚਾਇਆ ਨਾ ਸਕਿਆ ਜਿਸ ਕਾਰਨ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਕੀਤਾ ਗਿਆ।

LEAVE A REPLY