ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾ ਨਹੀਂ ਲੈ ਰਿਹਾ ਹੈ। ਜੀ ਹਾਂ ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਆਪਣਾ ਨਵਾਂ ਅਹੁਦਾ ਨਹੀਂ ਸਾਂਭਿਆ ਹੈ। ਦਸ ਦਈਏ ਕਿ ਵਿਵਾਦ ਦੇ ਚੱਲਦੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਕੀਤੀ ਸੀ।

Captain and Sidhu

ਇਸ ਮੁਲਾਕਾਤ ਤੋਂ ਬਾਅਦ ਕਾਂਗਰਸ ਨੇ ਅਹਿਮਦ ਪਟੇਲ ਨੂੰ ਕੈਪਟਨ ਸਿੱਧੂ ਵਿਵਾਦ ਨੂੰ ਸੁਲਝਾਉਣ ਦੀ ਜਿੰਮੇਵਾਰੀ ਦਿੱਤੀ ਸੀ। ਪਰ ਇਸ ਵਿਵਾਦ ਦਾ ਕਿਧਰੇ ਵੀ ਕੋਈ ਵੀ ਹੱਲ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਆਪਣਾ ਅਹੁਦਾ ਸਾਂਭ ਨਹੀਂ ਰਹੇ ਹਨ। ਜਿਕਰ-ਏ-ਖਾਸ ਹੈ ਕਿ ਨਵਜੋਤ ਸਿੰਘ ਸਿੱਧੂ  ਦੇ ਦੋਵੇ ਹੀ ਅਹੁਦਿਆਂ ਨੂੰ ਖੋਹ ਲਿਆ ਗਿਆ ਹੈ ਤੇ ਹੁਣ ਉਹਨਾਂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ ਜਿਸਨੂੰ ਉਹ ਸਾਂਭਦੇ ਹੋਏ ਨਹੀਂ ਦਿਖ ਰਹੇ ਹਨ।

LEAVE A REPLY