ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਘਿਣੌਨੇ ਜੁਰਮ ਸ਼ਿਖਰਾਂ ਤੇ ਹਨ ਇਹ ਕਹਿਣਾ ਬਿਲਕੁੱਲ ਵੀ ਗਲਤ ਨਹੀਂ ਹੋਵੇਗਾ। ਦਸ ਦਈਏ ਕਿ ਧੂਰੀ ਤੋਂ ਬਾਅਦ ਮੋਗਾ ਤੋਂ 2 ਸਾਲ ਦੀ ਬੱਚੀ ਦੇ ਨਾਲ ਜਬਰਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Minor Rape  ਮਿਲੀ ਜਾਣਕਾਰੀ ਦੇ ਮੋਗਾ ਚ 65 ਸਾਲ ਦੇ ਵਿਅਕਤੀ ਨੇ 2 ਸਾਲ ਦੀ ਮਾਸੂਮ ਬੱਚੀ ਦੇ ਨਾਲ ਜਬਰਜਨਾਹ ਦੀ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਬੱਚੀ ਨੂੰ ਚੀਜ਼ ਲੈਕੇ ਦੇਣ ਦੇ ਬਹਾਨੇ ਨਾਲ ਲੈਕੇ ਚਲਾ ਗਿਆ ਤੇ ਆਪਣੀ ਘਿਣੌਨੀ ਕਰਤੂਤ ਨੂੰ ਅੰਜਾਮ ਦਿੱਤਾ। ਉੱਥੇ ਹੀ ਆਰੋਪੀ ਦੀ ਪਛਾਣ ਭਜਨ ਸਿੰਘ ਦੇ ਨਾਂ ਵੱਜੋ ਹੋਈ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪੀ ਨੂੰ ਦਬੋਚ ਲਿਆ ਹੈ। ਨਾਲ ਹੀ  ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY