ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਨਜਰਫਗੜ੍ਹ ਇਲਾਕੇ ਚ ਇਕ ਨੌਜਵਾਨ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨ ਦਾ ਨਾ ਮੋਹਿਤ ਮੋਰ ਹੈ ਤੇ ਉਸਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ 13 ਗੋਲਿਆਂ ਮਾਰ ਕੇ ਹੱਤਿਆ ਕਰ ਦਿੱਤੀ। ਦੱਸ ਦਈਏ ਕਿ ਮੋਹਿਤ ਮੋਰ ਟਿਕ ਟੌਕ ਦਾ ਸਟਾਰ ਮੰਨਿਆ ਜਾਂਦਾ ਸੀ।

Mohit mor

ਟਿਕ ਟੌਕ ਤੇ ਮੋਹਿਤ ਮੋਰ ਦੇ ਪੰਜ ਲੱਖ ਤੋਂ ਵੀ ਵੱਧ ਲੋਕ ਫੋਲੋਅ ਕਰਦੇ ਹਨ। ਜਦਕਿ ਮੋਹਿਤ ਮੋਰ ਨੂੰ ਇੰਸਟਾਗ੍ਰਾਮ ਤੇ 3 ਹਜਾਰ ਲੋਕ ਫੋਲੋਅ ਕਰਦੇ ਹਨ। ਮੋਹਿਤ ਮੋਰ ਟਿਕ ਟੌਕ ਸਟਾਰ ਹੋਣ ਦੇ ਨਾਲ ਨਾਲ ਜਿਮ ਟ੍ਰੇਨਰ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਮੋਹਿਤ ਮੋਰ ਨੂੰ ਉਸ ਵੇਲੇ ਗੋਲੀਆਂ ਨਾਲ ਭੁੰਨਿਆ ਗਿਆ ਜਦੋ ਉਹ ਇਕ ਫੋਟੋ ਸਟੇਟ ਦੀ ਦੁਕਾਨ ਤੇ ਗਿਆ ਸੀ।

Mohit mor

ਫਿਲਹਾਲ ਗੋਲੀ ਮਾਰਨ ਦੀ ਕੀ ਵਜ੍ਹਾ ਸੀ ਤੇ ਇਹ ਹਮਲਾ ਕਿਹਨੇ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY