ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਦਾ ਅੱਜ ਤੇ ਸਮੇਂ ‘ਚ ਹਰ ਕੋਈ ਇਸਤੇਮਾਲ ਕਰ ਰਿਹਾ ਹੈ। ਕੁਝ ਲੋਕ ਸੋਸ਼ਲ ਮੀਡੀਆ ਦਾ ਫਾਇਦਾ ਉੱਠਾ ਕੇ ਮਸ਼ਹੁਰ ਵੀ ਹੋ ਜਾਂਦੇ ਹਨ ਤੇ ਸਟਾਰ ਵੀ ਬਣ ਜਾਂਦੇ ਹਨ। ਇਸੇ ਤਰ੍ਹਾਂ ਹੀ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸਨੇ ਇਕ ਨੌਜਵਾਨ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਦਸ ਦਈਏ ਕਿ ਨੌਜਵਾਨ ਗੁਰਪ੍ਰੀਤ ਸੋਨੀ ਨੇ ਟਿਕ ਟੌਕ ਐਪ ਤੇ ਇਕ ਵੀਡੀਓ ਬਣਾਈ ਸੀ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਇਸ ਵੀਡੀਓ ਵਿੱਚ ਗੁਰਪ੍ਰੀਤ ਸੋਨੀ ਨੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕੀਤਾ ਸੀ। ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਵੀਡੀਓ ਤੋਂ ਬਾਅਦ ਗੁਰਪ੍ਰੀਤ ਸੋਨੀ ਤੇ ਉਸਦੇ ਸਾਥਿਆਂ ਨੂੰ ਕਾਫੀ ਪਸੰਦ ਕੀਤਾ ਜਾਣ ਲੱਗ ਪਿਆ। ਉੱਥੇ ਹੀ ਜਦੋ ਇਹ ਵੀਡੀਓ ਪੰਜਾਬੀ ਗਾਇਕ ਦਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਇਹਨਾਂ ਨੌਜਵਾਨਾਂ ਦੇ ਕੰਮ ਤੇ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ।

ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਵੀਡੀਓ ਤੋਂ ਪ੍ਰਭਾਵਿਤ ਹੋਏ ਦਲਜੀਤ ਦੋਸਾਂਝ ਇਹਨਾਂ ਨੌਜਵਾਨਾਂ ਨੂੰ ਆਪਣੇ ਇਕ ਗਾਣੇ ਚ ਲਾਂਚ ਕਰਨਾ ਚਾਹੁੰਦੇ ਹਨ। ਇਸਤੋਂ ਇਲਾਵਾ ਦੱਸ ਦਈਏ ਕਿ ਵੀਡੀਓ ਚ ਦਿਖ ਰਹੇ ਨੌਜਵਾਨ ਖਾਸ ਕਰਕੇ ਖੁਲੀਆਂ ਪੈਂਟਾਂ ਵਾਲਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

LEAVE A REPLY