ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਟਾਟਾ ਮੋਟਰਜ਼ ਦੇ ਚਾਹਵਾਨਾਂ ਨੂੰ ਜੱਲਦ ਹੀ ਵੱਡਾ ਝਟਕਾ ਲੱਗਣ ਵਾਲਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟਾਟਾ ਮੋਟਰਜ਼ ਆਪਣੀਆਂ ਛੋਟੀਆਂ ਡੀਜ਼ਲ ਕਾਰਾਂ ਦਾ ਉਤਪਾਦਨ ਜਲਦੀ ਹੀ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾ ਮਾਰੂਤੀ ਸੁਜੂਕੀ ਨੇ ਵੀ ਇਹ ਫੈਸਲਾ ਲਿਆ ਹੈ। ਮਾਰੂਤੀ ਸੁਜੂਕੀ ਨੇ ਆਪਣਾ ਫੈਸਲਾ ਲੈਂਦੇ ਹੋਏ ਕਿਹਾ ਸੀ ਕਿ ਸਾਲ 2020 ਦੇ ਅਪ੍ਰੈਲ ਤੋਂ ਆਪਣੇ ਡੀਜ਼ਲ ਵਾਹਨ ਨੂੰ ਹਟਾ ਦੇਵੇਗੀ।

Car

ਜਿਸ ਤੋਂ ਬਾਅਦ ਹੁਣ ਟਾਟਾ ਮੋਟਰਜ਼ ਵੀ ਆਪਣੇ ਪੋਰਟਫ਼ੋਲੀਓ ‘ਚੋਂ ਹੌਲੀ-ਹੌਲੀ ਡੀਜ਼ਲ ਦੀਆਂ ਕਾਰਾਂ ਨੂੰ ਹਟਾ ਦੇਵੇਗੀ। ਇਸ ਫੈਸਲੇ ਤੇ ਟਾਟਾ ਮੋਟਰਜ਼ ਦੇ ਮੁਖੀ ਦਾ ਕਹਿਣਾ ਹੈ ਕਿ ਸਾਲ 2020 ਤੋਂ ਭਾਰਤ ਚ ਕਾਰਬਨ ਨਿਕਾਸੀ ਦੇ ਬੀਐੱਸ-6 ਸਟੈਂਡਰਡ ਲਾਗੂ ਹੋ ਜਾਵੇਗਾ ਜਿਸ ਕਾਰਨ ਡੀਜ਼ਲ ਵਾਲੇ ਵਾਹਨਾਂ ਦੀਆਂ ਕੀਮਤਾਂ ਵੀ ਵਧ ਜਾਵੇਗੀ।

Car

ਨਾਲ ਹੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਆਕਾਰ ਦੇ ਘੱਟ ਜਾਣ ਕਾਰਨ ਡੀਜ਼ਲ ਇੰਜਣ ਵਾਲੀਆਂ ਕਾਰਾਂ ਦੀ ਮੰਗ ਘੱਟ ਵੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ ‘ਚ ਡੀਜ਼ਲ ਵਾਹਨ ਇਕ ਤੋਂ ਡੇਢ ਲੱਖ ਰੁਪਏ ਮਹਿੰਗੇ ਹੋ ਜਾਣਗੇ। ਇਸ ਤਂ ਇਲਾਵਾ ਕਿਹਾ ਇਹ ਵੀ ਜਾ ਰਿਹਾ ਹੈ ਕਿ ਛੋਟੀਆਂ ਕਾਰਾਂ ‘ਚ 80 ਫੀਸਦੀ ਮੰਗ ਪੈਟਰੋਲ ਐਡੀਸ਼ਨ ਦੀ ਹੁੰਦੀ ਹੈ ਜਿਸ ਕਾਰਨ ਡੀਜ਼ਲ ਵਾਲਿਆਂ ਕਾਰਾਂ ਨੂੰ ਵੇਚਣਾ ਔਖਾ ਹੋ ਜਾਵੇਗਾ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।

LEAVE A REPLY