ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਇੱਕ ਦਸਤਾਰ ਧਾਰੀ ਸਿੱਖ ਨੌਜਵਾਨ ਨੂੰ ਰੈਸਟੋਰੈਂਟ ‘ਚ ਜਾਣ ਤੋਂ ਮਨ੍ਹਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਰਵਿੰਦਰ ਗਰੇਵਾਲ ਨਾਂ ਦਾ ਸਿੱਖ ਨੌਜਵਾਨ ਬੀਤੀ ਰਾਤ ਇਕ ਰੈਸਟੋਰੈਂਟ ਚ ਗਿਆ ਸੀ ਪਰ ਰੈਸਟੋਰੈਂਟ ਦੇ ਬਾਹਰ ਤੈਨਾਤ ਗਾਰਡਾਂ ਨੇ ਨੌਜਵਾਨ ਨੂੰ ਅੰਦਰ ਜਾਣ ਨਹੀਂ ਦਿੱਤਾ। ਉਹਨਾਂ ਨੇ ਨੌਜਵਾਨ ਨੂੰ ਖਾਣੇੇ ਦੀ ਇਕ ਵਨੀਂ ਨੀਤੀ ਦਾ ਹਵਾਲਾ ਦਿੰਦੇ ਹੋਏ ਰੈਸਟੋਰੈਂਟ ਅੰਦਰ ਦਾਖਿਲ ਨਾ ਹੋਣ ਦਿੱਤਾ।

restaurant

ਇਸ ਮਾਮਲੇ ਤੇ ਗੁਰਵਿੰਦਰ ਗਰੇਵਾਲ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਤੋਂ ਬਾਅਦ ਕਾਫੀ ਹੈਰਾਨ ਤੇ ਸ਼ਰਮਿੰਦਾ ਹਾਂ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾ ਕਦੇ ਵੀ ਉਹਨਾਂ ਦੇ ਨਾਲ ਇਸ ਤਰ੍ਹਾ ਦਾ ਵਤੀਰਾ ਨਹੀਂ ਹੋਇਆ ਹੈ। ਨਾਲ ਹੀ ਗੁਰਵਿੰਦਰ ਗਰੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਰੈਸਟੋਰੈਂਟ ਦੇ ਪ੍ਰਬੰਧਕਾਂ ਨੂੰ ਸਮਝਾਇਆ ਕਿ ਉਹ ਆਪਣੇ ਸਿੱਖ ਧਰਮ ਦੀ ਪਾਲਨਾ ਕਰਨ ਲਈ ਦਸਤਾਰ ਪਹਿਣਦੇ ਹਨ।

youth  ਪਰ ਉਹਨਾਂ ਨੇ ਗੁਰਵਿੰਦਰ ਦੀ ਗੱਲ ਨਾ ਮੰਨਦੇ ਹੋਏ ਕਿਹਾ ਕਿ ਉਹ ਟੋਪੀ ਪਹਿਣੇ ਹੋਏ ਕਿਸੇ ਵੀ ਵਿਅਕਤੀ ਨੂੰ ਰੈਸਟੋਰੈਂਟ ਦੇ ਅੰਦਰ ਜਾਣ ਦਾ ਹੁਕਮ ਨਹੀਂ ਦਿੰਦੇ ਹਨ। ਉਹ ਇਸ ਤਰ੍ਹਾਂ ਤਾਂ ਕਰਦੇ ਹਨ ਤਾਂ ਜੋ ਉਹ ਹਰ ਕਿਸੇ ਦੀ ਸਹੀ ਤਰੀਕੇ ਨਾਲ ਪਹਿਚਾਣ ਕਰ ਸਕਣ। ਦੱਸਣਯੋਗ ਗੱਲ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲਾ ਸਾਹਮਣੇ ਆਏ ਹਨ ਜਿਸ ਕਾਰਨ ਸਿੱਖ ਨੌਜਵਾਨਾਂ ਨੂੰ ਇਸ ਤਰ੍ਹਾਂ ਦੀਆਂ ਸ਼ਰਮਨਾਕ ਘਟਨਾਵਾ ਤੋਂ ਗੁਜਰਨਾ ਪਇਆ ਹੈ।

 

 

LEAVE A REPLY