ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ਦੇ ਸ਼ੇਰ ਮਾਜਰਾ ‘ਚ ਭਿਆਨਕ ਹਾਦਸਾ ਹੋਇਆ। ਜਿਸ ਵਿੱਚ 4 ਲੋਕਾਂ ਦੀ ਮੌਤ ਤੇ 2 ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਹ ਹਾਦਸਾ ਆਲਟੋ ਅਤੇ ਸਿਆਜ ਕਾਰ ਦੀ ਭਿਆਨਕ ਟੱਕਰ ਨਾਲ ਹੋਇਆ।

ਮੌਕੇ ਤੇ ਪਹੁੰਚੀ ਪੁਲਿਸ ਤੇ ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਮਰਨ ਵਾਲੇ 4 ਲੋਕ ਕੋਟਕਪੁਰਾ ਤੋਂ ਦੱਸੇ ਜਾ ਰਹੇ ਹਨ ਅਤੇ  ਜ਼ਖਮੀਆਂ ਵਿੱਚੋ ਇੱਕ ਰਾਜਪੁਰੇ ਤੋਂ ਦੱਸਿਆ ਜਾ ਰਿਹਾ ਹੈ। ਜਿਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਤੁਰੰਤ ਪੀਜੀਆਈ ਰੈਫਰ ਕੀਤਾ ਗਿਆ। ਫਿਲਹਾਲ ਪੁਲਿਸ ਇਸ ਪੁਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

 Watch Video 

LEAVE A REPLY