ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਾਲਿਸਤਾਨ ਕਮਾਂਡੋ ਫੋਰਸ ਨਾਲ ਸੰਬੰਧਿਤ ਇਕ ਕੱਟੜਪੰਥੀ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕਾਬੂ ਕੀਤੇ ਗਏ ਕੱਟੜਪੰਥੀ ਦੀ ਪਹਿਚਾਣ ਜਲੰਧਰ ਦੇ ਪਿੰਡ ਜਗਰਾਵਾਂ ਦੇ ਕੁਲਵੰਤ ਸਿੰਘ ਉਰਫ ਕੰਤਾ ਵਲੈਤੀਆਂ ਦੇ ਨਾਂ ਵੱਜੋਂ ਹੋਈ ਹੈ।

arrested

ਦਸ ਦਈਏ ਕਿ ਕਾਬੂ ਕੀਤੇ ਕੰਤਾ ਵਲੈਤੀਆਂ ਨੇ ਪੁਲਿਸ ਨੂੰ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਖਾਲਿਸਤਾਨ ਕਮਾਂਡੋ ਫੋਰਸ ਦੇ ਅੱਤਵਾਦੀ ਬਲਵਿੰਦਰ ਸਿੰਘ ਅਤੇ ਮਨਕ ਰਾਏ ਦਾ ਨਜ਼ਦੀਕੀ ਸਾਥੀ ਸੀ। ਨਾਲ ਹੀ ਉਸਨੇ ਕੱਟੜਵਾਦੀ ਗਤੀਵਿਧੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਫਿਲਹਾਲ ਪੁਲਿਸ ਵੱਲੋਂ ਕੰਤਾ ਵਲੈਤੀਆਂ ਦੀਆਂ ਮੌਜੂਦਾ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY