ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲੋਕਸਭਾ ਚੋਣਾਂ ਨੂੰ ਲੈਕੇ ਉੱਚ ਅਧਿਕਾਰੀਆਂ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਈਵੀਐੱਮ ਦੀ ਸੁਰੱਖਿਆਂ ਨੂੰ ਲੈਕੇ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਦਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਈਵੀਐੱਮ ਤੇ ਚੋਣ ਡਿਓਟੀ ਤੇ ਲੱਗੇ ਕਰਮਚਾਰੀਆਂ ਤੇ GPS ਦੁਆਰਾ ਨਜਰ ਰੱਖੀ ਜਾ ਰਹੀ ਹੈ। ਜੀ ਹਾਂ ਦਸ ਦਈਏ ਕਿ ਚੋਣ ਕਮਿਸ਼ਨ ਹਰ ਇਕ ਕਰਮਚਾਰੀ ਤੇ GPS  ਦੁਆਰਾ ਨਜਰ ਰੱਖਗੇ।

EVM  ਜਿਸ ਤੋਂ ਬਾਅਦ ਈਵੀਐੱਮ ਨੂੰ ਇੱਧਰ ਉੱਧਰ ਲੈ ਜਾਣ ਦੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਨਾਲ ਸੰਬੰਧਿਤ ਕਰਮਚਾਰੀ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਕਰਮਚਾਰੀ ਨੂੰ ਮੁੱਅਤਲ ਕਰ ਦਿੱਤਾ ਜਾਵੇਗਾ। ਨਾਲ ਹੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਦੱਸਣਯੋਗ ਗੱਲ ਹੈ ਕਿ ਪੋਲਿੰਗ ਸਟੇਸ਼ਨਾਂ ਤੇ ਗਿਣਤੀ ਕੇਂਦਰਾਂ ਆਦਿ ਤੇ ਵੀ ਈਵੀਐੱਮ ਤੇ GPS ਦੁਆਰਾ ਨਜਰ ਰੱਖੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ 1863 ਪੋਲਿੰਗ ਬੂਥਾਂ ਤੇ ਕਰੀਬ ਅੱਠ ਹਜਾਰ ਕਰਮਚਾਰਿਆਂ ਨੂੰ ਈਵੀਐੱਮ ਅਤੇ ਵੀਵੀਪੈਟ ਮਸ਼ੀਨ ਦੇ ਨਾਲ ਬੂਥਾਂ ਤੇ ਰਵਾਨਾ ਕੀਤਾ ਗਿਆ ਹੈ।

evm

 

ਜਿਹਨਾਂ ਤੇ GPS ਦੁਆਰਾ ਨਜਰ ਰੱਖੀ ਜਾ ਰਹੀ ਹੈ। ਜਿਸ ਤੋਂ ਬਾਅਦ ਜੇਕਰ ਕਿਸੇ ਵੀ ਕਰਮਚਾਰੀ ਦੀ ਗੱਡੀ ਕਿਸੇ ਵੀ ਥਾਂ ਤੇ ਗੱਡੀ ਜਿਆਦਾ ਦੇਰ ਤੱਕ ਰੁਕੀ ਜਾਂ ਫਿਰ ਰਸਤੇ ਨੂੰ ਬਦਲਿਆ ਤਾਂ GPS ਦੁਆਰਾ ਚੋਣ ਕਮਿਸ਼ਨ ਨੂੰ ਇਸਦਾ ਸੰਕੇਤ ਮਿਲ ਜਾਵੇਗਾ। ਜਿਸ ਤੋਂ ਬਾਅਦ ਈਵੀਐੱਮ ਮਸ਼ੀਨ ਲੈ ਜਾ ਰਹੇ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦਸ ਦਈਏ ਕਿ 1863 ਪੋਲਿੰਗ ਬੂਥਾਂ ਬਣਾਏ ਗਏ ਹਨ ਜਿਹਨਾਂ ਲਈ 2329 ਪੋਲਿੰਗ ਪਾਰਟੀ ਬਣਾਈ ਗਈ ਹੈ ਜਿਹਨਾਂ ਤੇ 9316 ਕਰਮਚਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ।

LEAVE A REPLY