ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਗਏ ਉੱਥੇ ਹੀ ਉਹਨਾਂ ਦਾ ਇਕ ਵਿਧਾਇਕ ਵੀ ਉਹਨਾਂ ਦੇ ਦਿਖਾਏ ਰਸਤੇ ਤੇ ਤੁਰ ਪਇਆ ਹੈ। ਦਸ ਦਈਏ ਕਿ ਪਠਾਨਕੋਟ ਹਲਕਾ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਨੇ ਆਪਣੀ ਮਾਂ ਦੀ ਸਹੁੰ ਖਾਈ ਸੀ ਪਰ ਉਹਨਾਂ ਨੇ ਸਹੁੰ  ਖਾਣ ਤੋਂ ਬਾਅਦ ਆਪਣੀ ਸਹੁੰ ਤੋਂ ਮੁਕਰ ਗਏ।

sunil jahkar

ਦਸ ਦਈਏ ਕਿ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਸਿੰਘ ਨੇ ਆਪਣੀ ਮਾਂ ਦੀ ਸਹੁੰ ਖਾ ਕੇ ਕਿਹਾ ਸੀ ਕਿ ਜੇਕਰ ਗੁਰਦਾਲਸਪੁਰ ਸੀਟ ਤੋਂ ਸੁਨੀਲ ਜਾਖੜ ਹਾਰ ਜਾਂਦੇ ਹਨ ਤਾਂ ਉਹ ਆਪਣਾ ਅਸਤੀਫਾ ਦੇ ਦੇਣਗੇ। ਪਰ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਕੁਝ ਵੀ ਨਾ ਕੀਤਾ ਗਿਆ ਨਾਲ ਹੀ ਹੁਣ ਉਹ ਆਪਣੀ ਕੁਰਸੀ ਬਚਾਉਂਦੇ ਹੋਏ ਨਜਰ ਆ ਰਹੇ ਹਨ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਉਹਨਾਂ ਦਾ ਵੀਡੀਓ ਵਾਇਰਲ ਵੀ ਹੋ ਰਿਹਾ ਹੈ।

MLA

ਜਿਸ ਕਾਰਨ ਲੋਕ ਉਹਨਾਂ ਦੇ ਅਸਤੀਫਾ ਬਾਰੇ ਪੁੱਛ ਰਹੇ ਹਨ ਨਾਲ ਹੀ ਵਿਰੋਧੀ ਧੀਰ ਵੀ ਉਹਨਾਂ ਦੇ ਅਸਤੀਫਾ ਦੇਣ ਦੀ ਗੱਲ ਕਰ ਰਹੇ ਹਨ। ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਕਿਸੇ ਵੀ ਹਲਕੇ ਦੇ ਉਮੀਦਵਾਰ ਦੇ ਹਾਰ ਜਿੱਤ ਦਾ ਕਾਰਨ ਹਲਕੇ ਦਾ ਵਿਧਾਇਕ ਹੋਵੇਗਾ ਜਿਸ ਕਾਰਨ ਉਮੀਦਵਾਰਾਂ ਦੇ ਹਾਰਨ ਤੇ ਵਿਧਾਇਕ ਨੂੰ ਆਪਣਾ ਅਸਤੀਫਾ ਦੇਣਾ ਹੋਵੇਗਾ। ਪਰ ਹੁਣ ਇਸ ਤਰ੍ਹਾਂ ਦਾ ਕੁਝ ਵੀ ਨਜਰ ਨਹੀਂ ਆ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਦੇ ਲਈ ਵੀ ਕੁਰਸੀ ਛੱਡਣੀ ਸੌਖੀ ਨਹੀਂ ਹੁੰਦੀ ਹੈ।

LEAVE A REPLY