ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਚ ਵੋਟਿੰਗ ਦੌਰਾਨ ਪੋਲਿੰਗ ਬੂਥ ਚ ਕਾਂਗਰਸੀ ਤੇ ਬੀਜੇਪੀ ਵਰਕਰਾਂ ਦੇ ਆਪਸ ਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

dispute

ਮਿਲੀ ਜਾਣਕਾਰੀ ਦੇ ਅਨੁਸਾਰ  ਬੂਥ ਨੰਬਰ 88 ਚ ਕਾਂਗਰਸੀ ਤੇ ਬੀਜੇਪੀ ਵਰਕਰ ਭਿੜ ਗਏ। ਦੱਸਿਆ ਜਾ ਰਿਹਾ ਹੈ ਕਿ ਵਾਰਡ ਨੰਬਰ 13 ਦੇ ਸਕੂਲ ‘ਚ ਪੋਲਿੰਗ ਬੂਥ ਬਣਾਇਆ ਗਿਆ ਸੀ। ਫਿਲਹਾਲ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਕਾਰਵਾਈ ਕੀਤੀ  ਜਾ ਰਹੀ ਹੈ।

 

LEAVE A REPLY