ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ਤੋਂ ਮੁੜ ਸਾਂਸਦ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਖਾਸ ਪੇਸ਼ਕਸ਼ ਕੀਤੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜੇਕਰ ਸਿੱਧੂ ਬਿਨ੍ਹਾਂ ਕਿਸੀ ਸ਼ਰਤ ਦੇ ਆਮ ਆਦਮੀ ਬਣ ਕੇ ਪਾਰਟੀ ਚ ਆਉਣਾ ਚਹੁੰਦੇ ਹਨ ਤਾਂ ਆ ਸਕਦੇ ਹਨ।

Bhagwant Mann

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਆਮ ਆਦਮੀਆਂ ਦੀ ਸਖਤ ਲੋੜ ਹੈ। ਧਿਆਨ ਚ ਰਹੇ ਕਿ ਇਸ ਤੋਂ ਪਹਿਲਾ ਵੀ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ‘ਚ ਸ਼ਾਮਿਲ ਹੋਣ ਲਈ ਕਿਹਾ ਸੀ।

navjot singh sidhu

ਦੱਸਣਯੋਗ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਕਾਫੀ ਦਿਨਾਂ ਤੋਂ ਵਿਵਾਦ ਚ ਚੱਲ ਰਹੇ ਸਨ।  ਜਿਸ ਕਾਰਨ ਕਾਫੀ ਸਮੇਂ ਤੋਂ ਉਹ ਸੁਰਖਿਆਂ ਚ ਬਣੇ ਹੋਏ ਹਨ। ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮਿਸ਼ਨ-13 ਦੇ ਖਤਮ ਹੋਣ ਦਾ ਠਿਕਰਾਂ ਸਿੱਧੂ ਦੇ ਸਿਰ ਦੇ ਭੰਨ੍ਹ ਦਿੱਤਾ।

LEAVE A REPLY