ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵੱਲੋਂ ਬਾਲਾਕੋਟ ‘ਚ ਪਾਕਿਸਤਾਨ ਚ ਏਅਰ ਸਟ੍ਰਾਈਕ ਕੀਤੀ ਗਈ ਜਿਸ ਤੇ ਪਾਕਿਸਤਾਨ ਵੱਲੋਂ ਵੱਖ-ਵੱਖ ਦਾਅਵੇ ਕੀਤੇ ਗਏ ਸੀ। ਇਸ ਤੇ ਇਟਲੀ ਦੇ ਪੱਤਰਕਾਰ ਵੱਲੋਂ ਪਾਕਿਸਤਾਨ ਚ ਹਵਾਈ ਫੌਜ ਦੀ ਏਅਰ ਸਟ੍ਰਾਈਕ ਚ ਮਾਰੇ ਗਏ ਅੱਤਵਾਦੀਆ ਲਈ ਵੱਡਾ ਦਾਅਵਾ ਕੀਤਾ ਹੈ। ਇਟਲੀ ਦੇ ਪੱਤਰਕਾਰ ਦੇ ਅਨੁਸਾਰ ਪਾਕਿਸਤਾਨ ਚ ਏਅਰ ਸਟ੍ਰਾਇਕ ਦੌਰਾਨ ਕਰੀਬ 130-170 ਅੱਤਵਾਦੀ ਮਾਰੇ ਗਏ। ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ 20 ਅੱਤਵਾਦੀਆਂ ਦਾ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਹਾਲੇ ਵੀ ਅੱਤਵਾਦੀਆਂ ਦਾ ਇਲਾਜ ਚੱਲ ਰਿਹਾ ਹੈ।

air strike ਦਸ ਦਈਏ ਕਿ ਫਰਾਂਚੇਸਕਾ ਦੱਖਣੀ ਏਸ਼ੀਆ ਮਾਮਲੇ ਦੀ ਮਾਹਰ ਹਨ ਨਾਲ ਹੀ ਉਹਨਾਂ ਨੇ ਅੱਤਵਾਦੀ ਸੰਗਠਨਾਂ ਤੇ ਇਕ ਕਿਤਾਬ ਸਟਰਿੰਗਰਏਸ਼ੀਆ’ ਲਿਖੀ ਹੈ। ਇਸ ਸੰਬੰਧੀ ਉਹਨਾਂ ਨੇ ਪਾਕਿਸਤਾਨ ਦਾ ਵੀ ਦੌਰਾ ਕੀਤਾ ਹੋਇਆ ਹੈ। ਉਹਨਾਂ ਨੇ ਆਪਣੀ ਕਿਤਾਬ ਚ ਲਿਖਿਆ ਹੈ ਕਿ 26 ਫਰਵਰੀ ਦੀ ਸਵੇਰ ਨੂੰ ਭਾਰਤ ਵੱਲੋਂ ਪਾਕਿਸਤਾਨ ਚ ਏਅਕ ਸਟ੍ਰਾਇਕ ਹੋਈ ਸੀ ਇਸ ਏਅਰ ਸਟ੍ਰਾਇਕ ਤੋਂ ਬਾਅਦ ਪਾਕਿਸਤਾਨੀ ਸੈਨਾ ਦੇ ਸ਼ਿੰਕਿਆਰੀ ਕੈਂਪ ‘ਚੋਂ ਇਕ ਟੁਕੜੀ ਪਹੁੰਚੀ ਜਿਹਨਾਂ ਨੇ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਠਿਕਾਣੇ ਲਾਇਆ ਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ।

air strike

ਫਿਲਹਾਲ ਪੱਤਰਕਾਰ ਵੱਲੋਂ ਦੱਸੇ ਗਏ ਅੰਕੜਿਆਂ ਦੋ ਕੋਈ ਵੀ ਸਰੋਤ ਨਹੀਂ ਦੱਸਿਆ ਹੈ। ਦੱਸਣਯੋਗ ਗੱਲ ਹੈ ਕਿ 14 ਫਰਵਰੀ ਨੂੰ ਅੱਤਵਾਦੀਆਂ ਨੇ ਪੁਲਵਾਮਾ ਚ CRPF ਕਾਫਲੇ ‘ਤੇ ਆਤਮਘਾਤੀ ਹਮਲਾ ਕੀਤਾ ਜਿਸ ਕਾਰਨ ਕਰੀਬ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਤੋਂ ਬਾਅਦ 12 ਦਿਨਾਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਚ ਅੱਤਵਾਦੀਆਂ ਦੇ ਠਿਕਾਣੇ ਤੇ ਏਅਰ ਸਟ੍ਰਾਇਕ ਕੀਤੀ ਜਿਸ ਕਾਰਨ 150 ਤੋਂ ਵੱਧ ਅੱਤਵਾਦੀ ਮਾਰੇ ਗਏ ਜਿਹਨਾਂ ਦਾ ਦਾਅਵਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ।

LEAVE A REPLY