ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲੋਕਸਭਾ ਚੋਣਾਂ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਚ 7 ਸੀਟਾਂ ਤੇ ਛੇਤੀ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ। ਦਸ ਦਈਏ ਕਿ ਜੱਲਦ ਹੀ ਪੰਜਾਬ ਚ ਕੁਝ ਸੀਟਾਂ ਦੇ ਲਈ ਜਿਮਣੀ ਚੋਣ ਹੋ ਸਕਦੀਆਂ ਹਨ। ਜੀ ਹਾਂ ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਬਾਦਲ ਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਦੀ ਜਿੱਤ ਤੋਂ ਬਾਅਦ ਦੋ ਸੀਟਾਂ  ਸਾਫ ਹੋ ਗਈਆਂ ਹਨ।

Voting

ਇਹਨਾਂ ਤੋਂ ਇਲਾਵਾ ਦਾਖਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਭੁਲੱਥ ਵਿਧਾਇਕ ਸੁਖਪਾਲ ਸਿੰਘ ਖਹਿਰਾ, ਤੇ ਮਾਨਸਾ ਐਮਐਲਏ ਨਾਜ਼ਰ ਸਿੰਘ ਮਾਨਸ਼ਾਹੀਆ ਦੀਆਂ ਸੀਟਾਂ ਲਈ ਜਿਮਣੀ ਚੋਣ ਹੋ ਸਕਦੀਆਂ ਹਨ। ਦੱਸਣਯੋਗ ਗੱਲ ਹੈ ਕਿ ਇਹਨਾਂ ਤਿੰਨਾ ਵਿਧਾਇਕਾਂ ਨੇ ਪਹਿਲਾ ਹੀ ਅਸਤੀਫਾ ਦੇ ਦਿੱਤਾ ਹੈ ਜਿਸ ਤੇ ਸਪੀਕਰ ਦਾ ਫੈਸਲਾ ਜਲਦੀ ਆ ਸਕਦਾ ਹੈ। ਖੈਰ ਕਿਹਾ ਜਾ ਸਕਦਾ ਹੈ ਕਿ ਬੇਸ਼ਕ ਚ ਪੰਜਾਬ ਚ ਲੋਕਸਭਾ ਚੋਣਾਂ ਦਾ ਮੌਸਮ ਖਤਮ ਹੋ ਚੁੱਕਿਆ ਹੈ ਪਰ ਪੰਜਾਬ ਚ ਚੋਣਾਂ ਦਾ ਮੌਸਮ ਖਤਮ ਨਹੀਂ ਹੋਇਆ ਹੈ। ਕਿਉਂਕਿ ਪੰਜਾਬ ਚ ਕੁਝ ਸੀਟਾਂ ਤੇ ਜਿਮਣੀ ਚੋਣਾਂ ਹੋਣਗੀਆਂ।

LEAVE A REPLY