ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਕਰਦੇ ਹਨ। ਆਪਣੀਆਂ ਗੀਤਾਂ ਦੇ ਨਾਲ ਉਹ ਹਰ ਇਕ ਨੌਜਵਾਨ ਦਾ ਦਿਲ ਜਿੱਤੀਆ ਹੋਇਆ ਹੈ। ਇਸ ਤੋਂ ਇਲਾਵਾ ਐਮੀ ਵਿਰਕ ਆਪਣੇ ਫੈਂਸ ਦੇ ਲਈ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।

ammy virk

ਇਸੇ ਤਰ੍ਹਾਂ ਹੀ ਉਹਨਾਂ ਨੇ ਹਾਲ ਹੀ ਦਿਨਾਂ ‘ਚ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਚ ਇਕ ਤਸਵੀਰ ਸਾਂਝੀ ਕੀਤੀ ਹੈ। ਦਸ ਦਈਏ ਕਿ ਐਮੀ ਵਿਰਕ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਉਹਨਾਂ ਦੇ ਮਾਤਾ ਪਿਤਾ ਦੀ।

ammy virk  ਤਸਵੀਰ ਸਾਂਝੀ ਕਰਦੇ ਹੋਏ ਐਮੀ ਵਿਰਕ ਨੇ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵਾਹਿਗੁਰੂ ਜੀ ਦੀ ਕਿਰਪਾ ਤੇ ਮਾਂ ਪਿਉ ਦੀਆਂ ਦੁਆਵਾਂ ਨਾਲ ਅੱਜ ਇਹ ਦਿਨ ਆਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸੁਪਨੇ ਸੱਚ ਹੁੰਦੇ ਹਨ ਬੱਸ ਮਿਹਨਤ ਕਰਨੀ ਜਰੂਰੀ ਹੁੰਦੀ ਹੈ।

ammy virk

ਨਾਲ ਹੀ ਉਹਨਾਂ ਨੇ ਆਪਣੇ ਮਾਪਿਆਂ ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਉਹਨਾਂ ਨੂੰ ਇੱਥੇ ਤੱਕ ਲੈਕੇ ਆਏ। ਦੱਸਣਯੋਗ ਗੱਲ ਹੈ ਕਿ ਸਾਂਝੀ ਕੀਤੀ ਗਈ ਤਸਵੀਰ ਚ ਐਮੀ ਵਿਰਕ ਦੇ ਮਾਤਾ ਪਿਤਾ ਇਕ ਲਗਜ਼ਰੀ ਗੱਡੀ ਦੇ ਨਾਲ ਖੜੇ ਹੋਏ ਹਨ ਇਹ ਗੱਡੀ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਤੋਹਫੇ ਚ ਦਿੱਤੀ ਹੈ। ਇਸ ਤਸਵੀਰ ਚ ਉਹਨਾਂ ਦੇ ਫੈਨਸ ਤੇ ਪੰਜਾਬੀ ਅਤੇ ਬਾਲੀਵੁੱਡ  ਸਿਤਾਰਿਆ ਨੇ ਉਹਨਾਂ ਨੂੰ ਵਧਾਈ ਦਿੱਤੀ।

LEAVE A REPLY