ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ‘ਚ ਹਰ ਕੋਈ ਸੋਸ਼ਲ ਮੀਡੀਆ ਤੇ ਨਾਲ ਜੁੜੀਆ ਹੋਇਆ ਹੈ। ਅਜੋਕ ਸਮੇਂ ਚ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਗਿਆ ਜਿੱਥੇ ਕੋਈ ਕੁਝ ਵੀ ਸ਼ੇਅਰ ਕਰ ਸਕਦਾ ਹੈ ਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

facebook

ਜਿਸ ਕਾਰਨ ਸੋਸ਼ਲ ਮੀਡੀਆ ਤੇ ਪਲੇਟਫਾਰਮਾਂ ਦੇ ਕਾਰਨ ਹਰ ਕੋਈ ਇਕ ਦੁਜੇ ਦੇ ਨਾਲ ਜੁੜਿਆ ਹੋਇਆ ਹੈ। ਪਰ ਇਹਨਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਦੇ ਕਾਰਨ ਬਹੁਤ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਜਿਸ ਕਾਰਨ ਫੇਸਬੁੱਕ ਵੱਲੋਂ 2.2 ਬਿਲੀਅਨ ਅਕਾਉਂਟਸ ਨੂੰ ਡਿਲੀਟ ਕੀਤਾ ਗਿਆ ਹੈ।

facebook

ਡਿਲੀਟ ਕੀਤੇ ਗਏ ਅਕਾਉਂਟ ਫੇਕ ਹਨ। ਇਸ ਮਾਮਲੇ ਤੇ ਫੇਸਬੁੱਕ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੀਤੀ ਇਹ ਸਭ ਤੋਂ ਵੱਡੀ ਕਾਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਵੱਲੋਂ ਇਕ ਇਨਫੋਰਸਮੈਂਟ ਰਿਪੋਰਟ ਜਾਰੀ ਕੀਤਾ ਗਿਆ ਹੈ ਜਿਸ ਚ ਸਾਲ 2018 ਤੋਂ ਲੈਕੇ ਮਾਰਚ 2019 ਤੱਕ ਦੇ ਐਕਸ਼ਨ ਸ਼ਾਮਿਲ ਹਨ ਜਿਹਨਾਂ ਨੂੰ ਫੇਸਬੁੱਕ ਵੱਲੋਂ ਲਿਆ ਗਿਆ ਹੈ।

facebook

ਇਸ ਤੋਂ ਇਲਾਵਾ ਫੇਸਬੁੱਕ ਦਾ ਇਹ ਵੀ ਕਹਿਣਾ ਹੈ ਕਿ ਫੇਸਬੁੱਕ ਤੇ ਕੁਲ ਯੂਜਰਜ਼ ਵਿੱਚੋਂ 119 ਮਿਲੀਅਨ ਅਕਾਊਂਟ ਫੇਕ ਹਨ ਜਿਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਨਾਲ ਹੀ ਫੇਸਬੁੱਕ ਦਾ ਇਹ ਵੀ ਕਹਿਣਾ ਹੈ ਕਿ ਅਕਾਊਂਟ ਡਿਲੀਟ ਕਰਨ ਦੇ ਨਾਲ ਨਾਲ ਫੇਸਬੁੱਕ ਨੇ ਫੇਕ ਪੋਸਟਾਂ ਵੀ ਡਿਲੀਟ ਕੀਤੀਆਂ ਹਨ। ਦੱਸਣਯੋਗ ਗੱਲ ਹੈ ਕਿ ਫੇਸਬੁੱਕ ਨੇ ਇਹ ਕਾਰਵਾਈ ਉਹਨਾਂ ਦੇ ਨਿਯਮਾਂ ਦੇ ਉਲੰਘਣਾ ਹੋਣ ਤੋਂ ਬਾਅਦ ਕੀਤੀ ਹੈ। ਨਿਯਮਾਂ ਦੀ ਉਲੰਘਣਾ ਹੋਣ ਤੋਂ ਬਾਅਦ  7.3 ਮਿਲੀਅਨ ਪੋਸਟਾਂ ਤੇ ਦੂਜੇ ਮਟੀਰੀਅਲ ਨੂੰ ਹਟਾਇਆ ਗਿਆ।

LEAVE A REPLY