ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਬਦਮਾਸਾ ਦੇ ਹੌਂਸਲੇ ਇਹਨੀ ਜਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇਣ ਚ ਪਿੱਛੇ ਨਹੀਂ ਹੱਟਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ।

firing

ਦਸ ਦਈਏ ਕਿ ਦਿਨ ਦਿਹਾੜੇ ਬਦਮਾਸਾਂ ਨੇ ਗੋਲੀ ਚਲਾਈ ਜਿਸ ਕਾਰਨ ਦੋ ਵਿਅਕਤੀ ਇਸ ਫਾਇਰਿੰਗ ਦੇ ਕਾਰਨ ਗੰਭੀਰ ਜਖਮੀ ਹੋ ਗਏ। ਜਿਸ ਕਾਰਨ ਗੰਭੀਰ ਵਿਅਕਤੀਆਂ ਚੋਂ ਇਕ ਨੂੰ ਪਟਿਆਲਾ ਤੇ ਦੂਜੇ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਇਹ ਘਟਨਾ ਸੁਨਾਮ ਦੇ ਫੋਕਲ ਪੁਆਇਂਟ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY