ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਚ ਪ੍ਰੋਫੈਸਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰਾਜਸਥਾਨ ਫੀਡਰ ਨਹਿਰ ਚ ਛਾਲ ਮਾਰ ਕੇ ਪ੍ਰੋਫੈਸਰ ਨੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਚ ਪ੍ਰੋਫੈਸਰ ਵੱਜੋਂ ਕੰਮ ਕਰ ਰਹੇ ਸੀ।

Suicide

ਉੱਥੇ ਹੀ ਦਸ ਦਈਏ ਕਿ ਬੀਤੇ ਦੋ ਦਿਨਾਂ ਚ ਕੈਂਪਸ ਚ ਖੁਦਕੁਸ਼ੀ ਦੀ ਦੂਜੀ ਘਟਨਾ ਹੈ। ਪ੍ਰੋਫੈਸਰ ਤੋਂ ਪਹਿਲਾ ਬੀਤੇ ਦਿਨ ਇਕ ਵਿਦਿਆਰਥੀ ਵੱਲੋਂ ਵੀ ਖੁਦਕੁਸ਼ੀ ਕੀਤੀ ਗਈ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈਂਦੇ ਹੋਏ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY