ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਅਤੇ ਖਡੂਰ ਸਾਹਿਬ ਲੋਕਸਭਾ ਸੀਟ ਤੋਂ ਚੋਣ ਲੜਣ ਵਾਲੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਦੀਆਂ ਮੁਸ਼ਕਲਾਂ ‘ਚ ਵਾਧਾ ਹੋ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਮਨਜਿੰਦਰ ਸਿੰਘ ਸਿੱਧੂ ਨੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਦੇ ਹੋਏ ਦਿਖੇ। ਜਿਸ ਕਾਰਨ ਉਹ ਕਾਫੀ ਵਿਵਾਦਾਂ ਨਾਲ ਘਿਰ ਗਏ।

ਅੱਜ ਅੱਠ ਗੁਰੂਆ ਦੀ ਚਰਨ ਸੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਨਕਮਸਤਕ ਹੋ ਕੇ ਵਿਰੋਧੀ ਪਾਰਟੀ ਵੱਲੋਂ ਮੇਰੇ ਤੇ ਲਾਏ ਇਲਜਾਮ ਗੁਰੂ ਸਾਹਿਬ ਬਾਰੇ ਦਿੱਤੇ ਬਿਆਨ ਦਾ ਸਪੱਸਟੀਕਰਨ ਦਿੱਤਾ ਤੇ ਸਮੂਹ ਸਾਧ ਸਗੰਤ ਨੂੰ ਅਪੀਲ ਕੀਤੀ ਕਿ ਜੇਕਰ ਤਹਾਨੂੰ ਫਿਰ ਵੀ ਲਗਦਾ ਕਿ ਮੇਰੀ ਗਲਤੀ ਹੈ ਤਾ ਸਮੂਚੇ ਸਿੱਖ ਜਗਤ ਕੋਲੋ ਖਿਮਾਂ ਦਾ ਜਾਚਕ ਹਾਂ

Gepostet von Manjinder Singh Sidhu am Donnerstag, 18. April 2019

ਹਾਲਾਂਕਿ ਉਹਨਾਂ ਨੇ ਆਪਣੇ ਉਪਰ ਲੱਗੇ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਨਾਲ ਹੀ ਇਸ ਨੂੰ ਪੀਡੀਏ ਦੀ ਸਾਜਿਸ਼ ਦੱਸੀ। ਉੱਥੇ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਖਤ ਨਿਖੇਧੀ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਵੀ ਮੰਗ ਕੀਤੀ। ਖੈਰ ਇਸ ਮਾਮਲੇ ਤੋਂ ਬਾਅਦ ਮਨਜਿੰਦਰ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਰਾਹੀ ਮੁਆਫੀ ਮੰਗ ਲਈ ਹੈ।

LEAVE A REPLY