ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਭਾਰਤ ਦਾ ਉਹਨਾਂ ਦੇ ਫੈਂਸ ਬਹੁਤ ਹੀ ਬੇਸਬਰੀ ਦੇ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ। ਇਸਦੇ ਚੱਲਦੇ ਹੀ ਸਲਮਾਨ ਖਾਨ ਨੇ ਆਪਣੀ ਫਿਲਮ ਭਾਰਤ ਦਾ ਇਕ ਪੋਸਟਰ ਰਿਲੀਜ ਕੀਤਾ ਹੈ ਜਿਸ ਵਿੱਚ ਉਹ ਬਜੁਰਗ ਨਜਰ ਆ ਰਹੇ ਹਨ। ਇਸ ਪੋਸਟਰ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਫੈਂਸ  ਫਿਲਮ ਨੂੰ ਦੇਖਣ ‘ਚ ਕਾਫੀ ਉਤਸ਼ਾਹਿਤ ਹੋ ਗਏ ਹਨ।

ਦਸ ਦਈਏ ਕਿ ਸਲਮਾਨ ਖਾਨ ਨੇ ਇਹ ਪੋਸਟਰ ਆਪਣੀ ਸੋਸ਼ਲ ਮੀਡਿਆ ਅਕਾਉਂਟ  ਤੇ ਸ਼ੇਅਰ ਕੀਤਾ ਹੈ ਨਾਲ ਹੀ ਉਹਨਾਂ ਨੇ ਕੈਪਸ਼ਨ ਚ ਲਿਖਿਆ ਹੈ ਕਿ ਜਿਤਨੇ ਸਫੇਦ ਬਾਲ ਮੇਰੇ ਸਰ ਔਰ ਦਾੜੀ ਮੇਂ ਹੈ ਉਸਸੇ ਕਹੀ ਜਿਆਦਾ ਰੰਗੀਨ ਮੇਰੀ ਜਿੰਦਗੀ ਰਹੀ ਹੈ। ਦੱਸਣਯੋਗ ਗੱਲ ਹੈ ਕਿ ਭਾਰਤ ਫਿਲਮ ਚ ਸਲਮਾਨ ਖਾਨ ਤੇ ਕਟਰੀਨਾ ਕੈਫ ਤੋਂ ਇਲਾਵਾ ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ , ਨੋਰਾ ਫਤੇਹੀ ਅਤੇ ਤੱਬੂ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜਰ ਆਉਣ ਵਾਲੇ ਹਨ।

LEAVE A REPLY