ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਬੰਗ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਭਾਰਤ ਲਈ ਉਹਨਾਂ ਦੇ ਫੈਂਸ ਬੇਸਬਰੀ ਦੇ ਨਾਲ ਇਤੰਜਾਰ ਰਹੇ ਹਨ। ਉਹਨਾਂ ਦੇ ਫੈਂਸ ਦਾ ਇਸ ਫਿਲਮ ਦਾ ਇੰਤਜਾਰ ਕਰਨਾ ਬਣਦਾ ਵੀ ਹੈ। ਤੁਹਾਨੂੰ ਦਸ ਦਈਏ ਕਿ ਸਲਮਾਨ ਖਾਨ ਨੇ ਹੁਣ ਤੱਕ ਆਪਣੀ ਫਿਲਮ ਦੇ ਚਾਰ ਪੋਸਟਰ ਰਿਲੀਜ ਕਰ ਦਿੱਤੇ ਹਨ ਤੇ ਜਾਰੀ ਕੀਤੇ ਹਰ ਇਕ ਪੋਸਟਰ ਵਿੱਚ ਉਹ ਕਾਫੀ ਅਲੱਗ ਨਜਰ ਆ ਰਹੇ ਹਨ।

ਦਸ ਦਈਏ ਕਿ ਆਪਣੇ ਦੁਆਰਾ ਜਾਰੀ ਕੀਤੇ ਗਏ ਚੋਥੇ ਪੋਸਟਰ ਵਿੱਚ ਸਲਮਾਨ ਖਾਨ ਨੇਵੀ ਅਫਸਰ ਬਣ ਨਜਰ ਆ ਰਹੇ ਹਨ ਤੇ ਇਸ ਪੋਸਟਰ ਵਿੱਚ ਉਹਨਾਂ ਦੇ ਨਾਲ ਕਟਰੀਨਾ ਕੈਫ ਵੀ ਨਜਰ ਆ ਰਹੀ ਹੈ। ਨਾਲ ਹੀ ਉਹਨਾਂ ਨੇ ਇਸ ਪੋਸਟਰ ਨਾਲ ਕੈਪਸ਼ਨ ਕਰ ਲਿਖਿਆ ਹੈ ਮੇਰੀ ਮਿੱਟੀ ਮੇਰਾ ਦੇਸ਼। ਉੱਥੇ ਹੀ ਜੇਕਰ ਸਲਮਾਨ ਖਾਨ ਦੇ ਬਾਕੀ ਤਿੰਨ ਪੋਸਟਰਾਂ ਦੀ ਗੱਲ ਕੀਤੀ ਜਾਵੇ ਤਾਂ ਸਲਮਾਨ ਇਕ ਵਿੱਚ ਉਹ ਬਜੁਰਗ ਤੇ ਇਕ ਵਿੱਚ ਜਵਾਨ ਨਜਰ ਆਏ ਸੀ।

ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਫਿਲਮ ਚ 6 ਵੱਖ ਵੱਖ ਕਿਰਦਾਰ ਨਿਭਾਉਂਦੇ ਹੋਏ ਨਜਰ ਆਉਣ ਵਾਲੇ ਹਨ। ਜਿਸ ਵਿੱਚ ਉਹ 18 ਸਾਲ ਦੇ ਨੌਜਵਾਨ ਤੋਂ ਲੈਕੇ 70 ਸਾਲ ਦੇ ਬਜੁਰਗ ਤੱਕ ਦਾ ਕਿਰਦਾਰ ਨਿਭਾਉਣਗੇ।

ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੇ ਨਾਲ ਇਸ ਫਿਲਮ ਵਿੱਚ ਕਟਰੀਨਾ ਕੈਫ ਵੀ ਨਜਰ ਆਉਣ ਵਾਲੀ ਹੈ।

ਸਲਮਾਨ ਖਾਨ ਦੁਆਰਾ ਜਾਰੀ ਕੀਤੇ ਗਏ ਚਾਰ ਪੋਸਟਰਾਂ ਵਿੱਚੋਂ ਦੋ ਚ ਉਹ ਵੀ ਨਜਰ ਆਏ ਹਨ ਜਿਹਨਾਂ ਵਿੱਚ ਉਹ ਵੀ ਕਾਫੀ ਅੱਲਗ ਨਜਰ ਆ ਰਹੇ ਹਨ। ਖੈਰ ਇਦ ਦੇ ਮੌਕੇ 5 ਜੂਨ ਨੂੰ ਇਹ ਭਾਰਤ ਫਿਲਮ ਰਿਲੀਜ ਹੋਣ ਵਾਲੀ ਹੈ। ਇਸਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ ਹੋਵੇਗਾ।

LEAVE A REPLY