ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈਕੇ ਹਰ ਇਕ ਪਾਰਟੀ ਵੱਲੋਂ ਇਸ ਗੱਲ ਦਾ ਧਿਆਨ ਦਿੱਤਾ ਜਾ ਰਿਹਾ ਹੈ ਕਿ ਕਿਵੇੰ ਉਹ ਲੋਕਾਂ ਦਾ ਸਾਥ ਜਿਆਦਾ ਤੋਂ ਜਿਆਦਾ ਪਾ ਸਕਣ ਜਿਸ ਨਾਲ ਉਹ ਆਪਣੀ ਸਰਕਾਰ ਬਣਾ ਸਕਣ। ਇਸਦੇ ਚੱਲਦੇ ਕਈ ਲੋਕਸਭਾ ਚੋਣਾਂ ਤੇ ਬਾਲੀਵੁਡ ਦੇ ਸਿਤਾਰੇ ਵੀ ਆਪਣੀ ਦਿਲਚਸਪੀ ਵਿਖਾ ਰਹੇ ਹਨ। ਦਸ ਦਈਏ ਕਿ ਲੋਕਸਭਾ ਚੋਣਾਂ ਚ ਕਈ ਬਾਲੀਵੁੱਡ ਦੇ ਸਿਤਾਰੀਆਂ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਜਿਹਨਾਂ ਵੱਲੋਂ ਚੋਣ ਮੈਦਾਨ ਚ ਉਤਰ ਸਕਦੇ ਹਨ। ਆਉ ਤੁਹਾਨੂੰ ਦਸਦੇ ਹਾਂ ਕਿ ਲੋਕਸਭਾ 2019 ਚੋਣਾਂ ਨੂੰ ਲੈਕੇ ਕਿਹਨਾਂ ਕਿਹਨਾਂ ਦੇ ਨਾਂ ਸੁਰੱਖਿਆ ਚ ਛਾਏ ਹੋਏ ਹਨ।

sapna chaudhary 2

ਸਪਨਾ ਚੌਧਰੀ
ਸਭ ਤੋਂ ਪਹਿਲਾ ਗੱਲ ਕਰਾਂਗੇ ਹਰਿਆਣਾ ਚ ਆਪਣੇ ਡਾਂਸ ਨਾਲ ਤਹਿਲਕਾ ਮਚਾਉਣ ਵਾਲੀ ਸਪਨਾ ਚੌਧਰੀ ਪਿਛਲੇ ਕਾਫੀ ਸਮੇਂ ਤੋਂ ਇਸ ਨਾਂ ਦੀ ਕਾਫੀ ਚਰਚਾ ਹੋ ਰਹੀ ਸੀ ਕਿ ਸਪਨਾ ਚੌਧਰੀ ਕਾਂਗਰਸ ਪਾਰਟੀ ਵਿੱਚ ਸਾਮਿਲ ਹੋ ਗਈ ਹੈ ਤੇ ਉਹ ਮਥੂਰਾ ਤੋਂ ਹੇਮਾ ਮਾਲਿਨੀ ਦੇ ਵਿਰੁੱਧ ਚੋਣ ਲੜ ਸਕਦੀ ਹੈ। ਪਰ ਸਪਨਾ ਚੌਧਰੀ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ।

urmila matondkar

ਉਰਮਿਲਾ ਮਾਤੋਂਡਕਰ
ਬਾਲੀਵੁੱਡ ਦੀ ਮਸ਼ਹੁਰ ਅਭਿਨੇਤਰੀ ਉਰਮਿਲਾ ਮਾਤੋਂਡਕਰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਦਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਰਮਿਲਾ ਮਾਤੋਂਡਕਰ ਦਾ ਪਾਰਟੀ ਵਿੱਚ ਸਵਾਗਤ ਕੀਤਾ।

ravi kishan

ਰਵੀ ਕਿਸ਼ਨ
ਉੱਥੇ ਜੇਕਰ ਭੋਜਪੁਰੀ ਤੇ ਬਾਲੀਵੁੱਡ ਕਲਾਕਾਰ ਰਵੀ ਕਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣਾ ਸਮਰਥਨ ਬੀਜੇਪੀ ਨੂੰ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਵੀ ਲੋਕ ਸਭਾ ਚੋਣ ਨੂੰ ਲੜਣ ਦੀ ਦੋੜ ਵਿੱਚ ਸ਼ਾਮਿਲ ਹਨ।

manoj tiwari

ਮਨੋਜ ਤਿਵਾਰੀ
ਭੋਜਪੁਰੀ ਫਿਲਮ ਦੇ ਨਾਮੀ ਗਾਇਕ ਤੇ ਅਦਾਕਾਰ ਮਨੋਜ ਤਿਵਾਰੀ ਬੀਜੇਪੀ ਦੇ ਸਾਂਸਦ ਮੈਂਬਰ ਹਨ। ਇਹਨਾਂ ਹੀ ਨਹੀਂ ਉਹ ਦਿੱਲੀ ਵਿੰਗ ਦੇ ਮੁਖੀ ਵੀ ਹਨ।

dinesh lal yadav

 

ਦਿਨੇਸ਼ ਲਾਲ ਯਾਦਵ
ਮਨੋਜ ਤਿਵਾਰੀ ਤੋਂ ਬਾਅਦ ਇਕ ਹੋਰ ਭੋਜਪੁਰੀ ਸਟਾਰ ਹੈ ਜਿਸਨੇ ਬੀਜੇਪੀ ਦਾ ਪੱਲਾ ਫੜਿਆ ਹੋਇਆ ਹੈ।

salman khan

ਸਲਮਾਨ ਖਾਨ
ਦਬੰਗ ਸਲਮਾਨ ਖਾਨ ਦਾ ਨਾਂ ਵੀ ਚੋਣ ਲੜਣ ਨੂੰ ਲੈਕੇ ਸਾਹਮਣੇ ਆ ਚੁੱਕਿਆ ਹੈ। ਕਿਹਾ ਜਾ ਰਿਹਾ ਸੀ ਕਿ ਉਹ 2019 ਦੀਆਂ ਲੋਕਸਭਾ ਚੋਣਾਂ ਨੂੰ ਲੜ ਸਕਦੇ ਹਨ ਪਰ ਉਹਨਾਂ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਕਿ ਉਹ ਨਾ ਤਾਂ ਚੋਣ ਲੜ ਰਹੇ ਹਨ ਤੇ ਨਾ ਹੀ ਕਿਸੇ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ।

sunny deol

ਸੰਨੀ ਦਿਓਲ
ਚੋਣ ਲੜਨ ਦੇ ਚਰਚੇ ਸੰਨੀ ਦਿਓਲ ਦੇ ਵੱਡੇ ਪੱਧਰ ‘ਤੇ ਰਹੇ ਹਨ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸਨੀ ਦਿਉਲ ਪੰਜਾਬ ਤੋਂ ਬੀਜੇਪੀ ਟਿਕਟ ਤੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਹਨ ਪਰ ਇਸ ਬਾਰੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ।

sanjay dutt

ਸਜੈ ਦੱਤ
ਸਿਤਾਰੀਆਂ ਚ ਸਜੈ ਦੱਤ ਦਾ ਵੀ ਨਾਂ ਸਾਹਮਣੇ ਆਇਆ ਸੀ ਕਿ ਉਹ ਲੋਕਸਭਾ ਚੋਣਾਂ ਨੂੰ ਲੜ ਸਕਦੇ ਹਨ ਪਰ ਉਹਨਾਂ ਨੇ ਇਸ ਗੱਲ ਖੰਡਨ ਕੀਤਾ।

 

LEAVE A REPLY