ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਟਿਆਲਾ ‘ਚ ਲੁਟੇਰਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਦਸ ਦਈਏ ਕਿ ਕੈਪਟਨ ਦੇ ਸ਼ਾਹੀ ਸ਼ਹਿਰ ‘ਚ ਲਗਾਤਾਰ ਤੀਜੇ ਦਿਨ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Chori  ਮਿਲੀ ਜਾਣਕਾਰੀ ਦੇ ਅਨੁਸਾਰ ਰੱਖੜਾ ਰੋਡ ਤੇ ਪੈਟ੍ਰੋਲ ਪੰਪ ਤੇ ਤਿੰਨ ਬਾਈਕ ਸਵਾਰਾਂ ਨੇ ਕਰੀਬ 10 ਹਜ਼ਾਰ ਦੀ ਲੁੱਟ ਕੀਤੀ। ਇਸ ਤੋਂ ਇਲਾਵਾ ਪੰਜਾਬੀ ਯੁਨੀਵਰਸਿਟੀ ਦੇ ਸਾਹਮਣੇ ATM ਚੋਂ ਚੋਰੀ ਕਰਨ ਦੀ ਵੀ  ਕੋਸ਼ਿਸ਼ ਕੀਤੀ ਗਈ। ਪਰ ਚੋਰ ਨਾਕਾਮ ਰਹੇ।

Chori

ਇਸ ਮਾਮਲੇ ਤੇ ਬੈਂਕ ਅਧਿਕਾਰੀ ਦਾ ਕਹਿਣਾ ਹੈ ਕਿ ਏਟੀਐੱਮ ‘ਚ 8 ਲੱਖ ਦੇ ਕਰੀਬ ਕੈਸ਼ ਸੀ। ਜੋ ਕਿ ਸੁਰਖਿਅਤ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਚੋਰੀ ਕਰਨ ਦੇ ਲਈ ਚੋਰਾਂ ਨੇ  ਦੀ ਬੂਰੀ ਤਰ੍ਹਾਂ ਭੰਨਤੋੜ ਕੀਤੀ ਜਿਸਨੂੰ ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ। ਫਿਲਹਾਲ ਪੁਲਿਸ ਨੇ  ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY