ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ਭਰ ਵਿੱਚ ਭਾਰਤੀ ਖੁਫੀਆਂ ਏਜੰਸੀਆਂ ਨੇ ਖਾਲਿਸਤਾਨੀਆਂ ਨੂੰ ਲੈਕੇ ਅਲਰਟ ਜਾਰੀ ਕੀਤਾ ਹੈ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਏਜੰਸੀ ਆਈਐਸਆਈ ਭਾਰਤ ਖਿਲਾਫ ਖਾਲਿਸਤਾਨੀਆਂ ਦੇ ਨਾਲ ਮਿਲਕੇ ਸਾਜਿਸ਼ ਘੜ ਰਹੀ ਹੈ। ਜੋ ਕਿ ਦੇਸ਼ ਦੇ ਲਈ ਘਾਤਕ ਸਾਬਿਤ ਹੋ ਸਕਦਾ ਹੈ।

khalistan

ਖੁਫੀਆਂ ਏਜੰਸੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਨਿਸ਼ਾਨੇ ਤੇ ਪੁਲਿਸ ਅਫਸਰ ਤੇ ਫੌਜ ਦੇ ਅਫਸਰ ਹਨ। ਸੂਤਰਾਂ ਤੋਂ ਇਹ ਪਤਾ ਚੱਲਿਆ ਹੈ ਕਿ ਖਾਲਿਸਤਾਨੀਆਂ ਦੇ ਨਿਸ਼ਾਨੇ ਤੇ ਦਿੱਲੀ ਦੇ ਕਈ ਲੋਕ ਹਨ। ਉੱਥੇ ਹੀ ਦੂਜੇ ਪਾਸੇ ਭਾਰਤ ਨੇ ਵੀ ਦਾਅਵਾ ਕੀਤਾ ਹੈ ਕਿ ਖਾਲਿਸਤਾਨੀਆਂ ਨੂੰ ਪਾਕਿਸਤਾਨ ਕਾਫੀ ਸਮੇਂ ਤੋ ਸਮਰਥਨ ਕਰ ਰਿਹਾ ਹੈ।

khalistan

ਨਾਲ ਹੀ ਪਾਕਿਸਤਾਨ ਖਾਲਿਸਤਾਨੀਆਂ ਨੂੰ ਅੱਤਵਾਦ ਫੈਲਾਉਣ ਲਈ ਕਾਫੀ ਪ੍ਰੇਰਿਤ ਵੀ ਕਰ ਰਿਹਾ ਹੈ। ਜੋ ਭਾਰਤ ਲਈ ਕਾਫੀ ਘਾਤਕ ਹੈ। ਦੱਸਣਯੋਗ ਗੱਲ ਹੈ ਕਿ ਪਾਕਿਸਤਾਨ ਚ ਕਰਤਾਰਪੁਰ ਲਾਂਘੇ ਨੀਂਹ ਪੱਥਰ ਸਮਾਗਮ ਵਿੱਚ ਖਾਲਿਸਤਾਨੀ ਲੀਡਰ ਗੋਪਾਲ ਸਿੰਘ ਨੇ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਬਾਜਵਾ ਨਾਲ ਹੱਥ ਮਿਲਾਇਆ ਸੀ।

LEAVE A REPLY