ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 2 ਮਾਰਚ ਦੀ ਰਾਤ ਸੁਲਤਾਨਪੁਰ ਲੋਧੀ ਦੇ ਪਿੰਡ ਰੂਰਲ ਬਸਤੀ ਦੀ ਨਾਬਾਲਗ ਕਮਲਜੀਤ ਕੌਰ ਘਰੋਂ ਗਾਇਬ ਹੋ ਗਈ ਸੀ,ਜਿਸ ਦੀ ਲਾਸ਼ ਅੱਜ ਪੁਲਸ ਨੇ ਜਲੰਧਰ ਦੇ ਥਾਣਾ ਬਿਲਗਾ ਦੇ ਪਿੰਡ ਉਮਰਪੁਰੀ ਦੇ ਖੂਹ ‘ਚੋਂ ਬਰਾਮਦ ਕੀਤੀ ਗਈ ਹੈ |

ਕੁੜੀ  ਦੇ ਪਰਿਵਾਰਿਕ ਮੈਂਬਰਾਂ ਦਾ ਕਥਿੱਤ  ਤੌਰ ‘ਤੇ ਇਲਜ਼ਾਮ ਹੈ ਕਿ ਉਸਦੇ ਪ੍ਰੇਮੀ ਤੇ ਉਸਦੇ ਪਰਿਵਾਰ ਨੇ ਕੁੜੀ ਦੀ ਹੱਤਿਆ ਕੀਤੀ ਹੈ | ਪੁਲਿਸ ਨੇ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੰਜ ਵਿਅਕਤੀਆਂ ‘ਤੇ ਵੱਖ – ਵੱਖ ਧਾਰਾਵਾਂ ਦੇ ਨਾਲ ਥਾਣਾ ਸੁਲਤਾਨਪੁਰ ਲੋਧੀ ਵਿੱਚ ਮਾਮਲਾ ਦਰਜ ਕਰ ਲਿਆ ਹੈ ।

Watch Video

LEAVE A REPLY