ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੀ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ ਛਪਾਕ ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ। ਇਸ ਫਿਲਮ ਦਾ ਪਹਿਲਾ ਲੁੱਕ ਦੇਖ ਕੇ ਕਿਸੇ ਦੀ ਵੀ ਰੂਪ ਕੰਬ ਜਾਵੇਗੀ। ਦਸ ਦਈਏ ਕਿ ਇਸ  ਇਸ ਫਿਲਮ ਵਿੱਚ ਦੀਪਿਕਾ ਪਾਦੁਕੋਣ ਤੇਜਾਬੀ ਹਮਲੇ ਦਾ ਸ਼ਿਕਾਰ ਹੋਈ ਲਕਸ਼ਮੀ ਅੱਗਰਵਾਲ ਦਾ ਰੋਲ ਨਿਭਾ ਰਹੀ ਹੈ। ਇਸ ਫਿਲਮ ਦੇ ਫਸਰਟ ਲੁੱਕ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।

ਇਸ ਲੁੱਕ ਦੇ ਸਾਹਮਣੇ ਆਉਣ ਤੋਂ ਬਾਅਦ ਕੋਈ ਵੀ ਕਹਿ ਸਕਦਾ ਹੈ ਕਿ ਇਸ ਕਿਰਦਾਰ ਨੂੰ ਦੀਪਿਕਾ ਤੋਂ ਬਿਹਤਰ ਕੋਈ ਹੋਰ ਸ਼ਾਇਦ ਹੀ ਨਿਭਾ ਸਕਦਾ ਸੀ। ਫਿਲਹਾਲ ਇਸ ਫਿਲਮ ਦੀ ਸ਼ੁਟਿੰਗ ਸ਼ੁਰੂ ਹੋ ਗਈ ਹੈ ਤੇ ਇਹ ਫਿਲਮ 10 ਜਨਵਰੀ 2020 ਨੂੰ ਰਿਲੀਜ ਹੋਵੇਗੀ। ਇਸ ਫਿਲਮ ਨੂੰ ਮੇਘਨਾ ਗੁਲਜਾਰ ਡਾਇਰੈਕਟ ਕਰ ਰਹੀ ਹੈ। ਇਸ ਫਿਲਮ ਵਿੱਚ ਇਸ ਤਰ੍ਹਾਂ ਦੀ ਲੜਕੀ ਦਾ ਕਿਰਦਾਰ ਦਿਖਾਇਆ ਗਿਆ ਹੈ ਜਿਸ ਤੇ ਤੇਜਾਬੀ ਹਮਲਾ ਹੁੰਦਾ ਹੈ ਤੇ ਉਹ ਆਪਣੀ ਜਿੰਦਗੀ ਦੀ ਜੰਗ ਨੂੰ ਲੜਦੀ ਹੋਈ ਜਿੱਤਦੀ ਹੈ ਤੇ ਬੁਰੇ ਹਲਾਤਾਂ ਦਾ ਸਾਹਮਣਾ ਵੀ ਕਰਦੀ ਹੈ।

LEAVE A REPLY