ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਆਪਣਾ ਇਕ ਸਟੰਟ ਕਰਨਾ ਉਸ ਸਮੇਂ ਕਾਫੀ ਭਾਰੀ ਪੇ ਗਿਆ ਜਦੋ ਇਕ ਸਟੰਟ ਕਰਨ ਤੋਂ ਬਾਅਦ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਨੇ ਝਾੜ ਪਾ ਦਿੱਤੀ। ਦੱਸ ਦਈਏ ਕਿ ਅਕਸ਼ੈ ਕੁਮਾਰ  ਨੇ ਵੈਬ ਸੀਰੀਜ਼ ਦੇ ਲੌਂਚ ਈਵੈਂਟ ‘ਤੇ ਆਪਣੇ ਆਪ ਨੂੰ ਅੱਗ ਲਗਾ ਲਾ ਕੇ ਇਸ ਸਟੰਟ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਉਹਨਾਂ ਤੇ ਭੜਕ ਗਈ।

ਅਕਸੈ ਕੁਮਾਰ ਦੀ ਇਹ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।

ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਕਿਹਾ ਕਿ ਤੁਸੀਂ ਇਹ ਕੀ ਬਕਵਾਸ ਕਰ ਰਹੇ ਹੋ ਤੁਸੀ ਖੁਦ ਨੂੰ ਅੱਗ ਲਗਾਉਣ ਦਾ ਫੈਸਲਾ ਕਿਵੇਂ ਕਰ ਸਕਦੇ ਹੋ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤੋਂ ਤੁਸੀ ਬੱਚ ਗਏ ਤਾਂ ਮੈ ਤੁਹਾਨੂੰ ਅੱਗ ਲਾ ਦੇਵਾਂਗੀ।

LEAVE A REPLY