ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਤੋਂ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਸਨ ਜਿਹਨਾਂ ਵਿੱਚ NRI ਨੌਜਵਾਨ ਵਿਆਹ ਕਰਵਾ ਕੇ ਆਪਣੇ ਪਤਨੀ ਨੂੰ ਭਾਰਤ ਹੀ ਛੱਡ ਕੇ ਖੁਦ ਵਿਦੇਸ਼ ਚੱਲੇ ਜਾਂਦੇ ਸਨ ਜਿਸ ਕਾਰਨ ਉਹਨਾਂ ਦੀ ਪਤਨੀ ਨਰਕ ਦੀ ਜਿੰਦਗੀ ਜਿਉਂਦੀ ਹੈ। ਪਰ ਇਹਨਾਂ ਮਾਮਲੇ ਤੇ ਕੇਂਦਰ ਸਰਕਾਰ ਵੱਲੋਂ ਸਖਤੀ ਵਰਤੀ ਦਾ ਰਹੀ ਹੈ। ਇਸ ਤਰ੍ਹਾਂ ਦੇ ਮਾਮਲਿਆ ਨੂੰ ਦੇਖਦੇ ਹੋਏ ਰਾਜਸਭਾ ‘ਚ ਰਜਿਸਟ੍ਰੇਸ਼ਨ ਆਫ ਮੈਰਿਜ ਆਫ ਨਾੱਨ ਰੇਜਿਡੇਂਟ ਇੰਡੀਅਨ ਬਿਲ 2019 ਪੇਸ਼ ਕੀਤਾ ਗਿਆ।

marriage

ਇਸ ਬਿਲ ਦੇ ਅਨੁਸਾਰ ਕਿਸੀ ਵੀ NRI ਭਾਰਤੀ ਨੌਜਵਾਨ ਨਾਲ ਵਿਆਹ ਦਾ ਪੰਜੀਕਰਨ ਵਿਆਹ ਦੀ ਤਰੀਖ ਤੋਂ 30 ਦਿਨ ਦੇ ਅੰਦਰ ਅੰਦਰ ਕਰਵਾਨਾ ਹੋਵੇਗਾ। ਚਾਹੇ ਲੜਕੀ ਭਾਰਤੀ ਹੋਵੇ ਜਾ ਉਹ ਖੁਦ ਵੀ NRI ਹੋਵੇ।

marriage

ਜੇਕਰ ਕੋਈ ਵੀ ਇਸ ਨਿਯਮ ਅਨੁਸਾਰ ਆਪਣਾ ਵਿਆਹ ਰਜਿਸਟਰ ਨਹੀਂ ਕਰਵਾਉਂਦਾ ਹੈ ਤਾਂ ਉਸਦਾ ਪਾਸਪੋਰਟ ਜਬਤ ਕਰ ਲਿਆ ਜਾਵੇਗਾ ਜਾਂ ਫਿਰ ਰੱਦ ਕਰ ਦਿੱਤਾ ਜਾਵੇਗਾ। ਜਿਕਰ-ਏ-ਖਾਸ ਹੈ ਕਿ ਪੰਜਾਬ ਤੋਂ ਕਈ NRI ਵਿਅਕਤੀ ਵਿਆਹ ਕਰਵਾ ਕੇ ਆਪਣੀ  ਪਤਨੀ ਨੂੰ ਭਾਰਤ ਵਿੱਚ ਹੀ ਛੱਡ ਕੇ ਚੱਲੇ ਜਾਂਦੇ ਹਨ। ਜਿਸ ਕਾਰਨ ਇਸ ਬਿਲ ਨੂੰ ਪੇਸ਼ ਕੀਤਾ ਗਿਆ ਹੈ।

LEAVE A REPLY