ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਗੈਂਗਰੇਪ ਮਾਮਲੇ ਦੇ ਕਾਰਨ ਹਰ ਕਿਸੇ ਦਾ ਦਿਲ ਕੰਬ ਗਿਆ ਹੈ। ਇਸ ਘਿਨੋਣੇ ਮਾਮਲੇ ਤੋਂ ਬਾਅਦ ਨਵਜੋਤ ਕੋਰ ਲੰਬੀ ਨੇ ਗੈਂਗਰੇਪ ਵਰਗੀਆਂ ਘਟਨਾਵਾਂ ਬਾਰੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਜੀ ਧਰਤੀ ਹੈ ਪਰ ਅਜਿਹੀਆਂ ਮੰਦਭਾਗੀ ਘਟਨਾਵਾਂ ਨਾਲ ਸਾਡਾ ਸਿਰ ਨਾਲ ਝੁਕ ਜਾਂਦਾ ਹੈ।

Navjot Kaur Lambi

ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੀ ਧਰਤੀ ਤੇ ਵਾਪਰਨ ਤੇ ਬਹੁਤ ਦੁਖ ਪਹੁੰਚਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਯੂਪੀ, ਬਿਹਾਰ ਬਣਦਾ ਜਾ ਰਿਹਾ ਹੈ ਤੇ ਸਰਕਾਰਾਂ ਸੁੱਤੀਆਂ ਪਈਆਂ ਹਨ। ਫੋਰਸ ਇਹਨਾਂ ਵਰਗੇ ਲੀਡਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰਖਿਆਂ ਲਈ ਲੱਗੀ ਹੋਈ ਹੈ ਜਿਸ ਕਾਰਨ ਪੰਜਾਬ ਦੀਆਂ ਕੁੜੀਆਂ ਮਹਿਲਾਵਾਂ ਨੂੰ ਰੱਬ ਆਸਰੇ ਛੱਡਿਆਂ ਹੋਇਆ ਹੈ।

LEAVE A REPLY