ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕ ਸਭਾ ਚੋਣਾ ਆਉਣ ਵਾਲਿਆ ਹਨ ਪਰ ਕੈਪਟਨ ਸਰਕਾਰ ਦੇ ਖਿਲ਼ਾਫ ਹਰ ਇਕ ਵਿਭਾਗ ਦੇ ਕਰਚਾਰੀ ਪੰਜਾਬ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। ਆਪਣੀਆਂ ਮੰਗਾਂ ਨੂੰ ਲੈਕੇ ਜਿੱਥੇ ਇਕ ਪਾਸੇ ਅਧਿਆਪਕ ਅਤੇ ਨਰਸਾਂ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਾਰੇ ਵਿਭਾਗਾਂ ਦੇ ਕਰਮੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਸਕਦਾ ਹੈ।

Strike

ਸੂਤਰਾਂ ਤੋ ਪਤਾ ਚਲਿਆ ਹੈ ਕਿ ਪੰਜਾਬ ਦੇ ਸਾਰੇ ਵਿਭਾਗਾ ਦੇ ਕਰਮਚਾਰੀ 13 ਤੋਂ 15 ਫਰਵਰੀ ਤਕ ਆਪਣੀਆਂ ਮੰਗਾਂ ਨੂੈ ਪੂਰਾ ਨਾ ਹੋਣ ਦੇ ਵਿਰੋਧ ਵਿੱਚ ਆਪਣੇ ਦਫਤਰ ਨੂੰ ਬੰਦ ਰੱਖਣਗੇ। ਇਸ ਤੋਂ ਬਾਅਦ 16 ਅਤੇ 17 ਫਰਵਰੀ ਨੂੰ ਸ਼ਨੀਵਾਰ ਅਤੇ ਐਤਵਾਰ ਹੋਣ ਕਾਰਨ ਇਸ ਦਿਨ ਵੀ ਵਿਭਾਗ ਬੰਦ ਹੀ ਰਹਿਣਗੇ। ਜਿਕਰ-ਏ-ਖਾਸ ਹੈ ਕਿ ਸਾਰੇ ਵਿਭਾਗਾਂ ਤੇ ਤਾਲਾ ਲੱਗੀਆ ਹੋਣ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

LEAVE A REPLY