ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੇਸ਼ ‘ਚ ਲਗਾਤਾਰ ਲੜਕੀਆਂ, ਮਹਿਲਾਵਾਂ ਤੇ ਬੱਚੀਆਂ ਦੇ ਨਾਲ ਹੋ ਰਹੇ ਅਪਰਾਧ ਵਧਦੇ ਹੀ ਜਾ ਰਹੇ ਹਨ। ਦਿੱਲੀ ਗੈਂਗਰੇਪ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਜਿਸਨੇ ਲੋਕਾਂ ਦੀਆਂ ਰੂਹਾਂ ਨੂੰ ਝਿਝੋੜ ਦਿੱਤਾ। ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦੀ ਕਾਰਗੁਜਾਰੀ ਤੇ ਵੀ ਕਈ ਸਵਾਲ ਉੱਠੇ ਨਾਲ ਹੀ ਲੜਕਿਆਂ ਦੀਆਂ ਸੁਰੱਖਿਆ ਨੂੰ ਲੈਕੇ ਵੀ ਸਰਕਾਰ ਨੂੰ ਘੇਰਿਆ ਗਿਆ।

Gangrape

ਜਿਕਰ-ਏ-ਖਾਸ ਇਹ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਥਮੇ ਨਹੀਂ ਬਲਕਿ ਗੈਂਗਰੇਪ ਵਰਗੇ ਮਾਮਲੇ ਵਧਦੇ ਹੀ ਚੱਲੇ ਗਏ। ਇਸ ਤਰ੍ਹਾਂ ਦਾ ਇਕ ਹੋਰ ਮਾਮਲਾ ਪੰਜਾਬ ਦੇ ਜਿਲ੍ਹੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ 12 ਨੋਜਵਾਨਾਂ ਨੇ ਇਕ ਲੜਕੀ ਦੇ ਨਾਲ ਜਬਰਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਦੋਸਤ ਦੇ ਨਾਲ ਕਾਰ ‘ਚ ਜਾ ਰਹੀ ਸੀ ਕਿ ਅਚਾਨਕ ਰਸਤੇ ਵਿੱਚ 4 ਮੋਟਰਸਾਈਕਲ ਸਵਾਰ ਬਦਮਾਸ਼ਾ ਨੇ ਕਾਰ ਨੂੰ ਰੋਕ ਲਿਆ ਤੇ ਕਾਰ ਦੇ ਸ਼ੀਸ਼ੇ ਵੀ ਭੰਨ ਦਿੱਤੇ।

gangrape

 

ਇਸ ਤੋਂ ਬਾਅਦ ਬਦਮਾਸਾਂ ਨੇ ਕਾਰ ਵਿੱਚ ਬੈਠੇ ਨੋਜਵਾਨਾਂ ਨੂੰ ਮਾਰ ਕੇ ਸੁੱਟ ਦਿੱਤਾ ਤੇ ਲੜਕੀ ਨੂੰ ਅਗਵਾ ਕਰਕੇ ਲੈ ਗਏ। ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ 12 ਲੋਕਾਂ ਨੇ ਜਬਰਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਿਨੌਣੀ ਵਾਰਦਾਤ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY