ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਗੈਂਗਰੇਪ ਮਾਮਲੇ ‘ਚ ਨਵੇਂ ਬਣੇ DGP ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ DSP ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੇ 6 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਤੇ ਗੰਭੀਰਤਾ ਅਤੇ ਵਧਿਆ ਕੰਮ ਕੀਤਾ ਹੈ। ਇਸਦੇ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਤੇ 60 ਦਿਨਾਂ ਦੇ ਅੰਦਰ ਸਾਰੀ ਰਿਪੋਰਟ ਨੂੰ ਕੋਰਟ ਵਿੱਚ ਭੇਜਿਆ ਜਾਵੇਗਾ।

ਲੁਧਿਆਣਾ ਗੈਂਗਰੇਪ ਮਾਮਲੇ ਦਾ ਪੂਰਾ ਸੱਚ DGP ਦਿਨਕਰ ਗੁਪਤਾ ਨੇ ਕੀਤਾ ਬਿਆਨ…

Gepostet von Living India News am Donnerstag, 14. Februar 2019

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਮਾਮਲੇ ਨੂੰ ਫਾਸਟ ਟ੍ਰੈਕ ਕੋਰਟ ਵਿੱਚ ਕਰਵਾਉਣ ਦੀ ਅਪੀਲ ਕਰਨਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾ ਹੀ ਤਿੰਨ ਆਰੋਪੀਆਂ ਨੂੰ ਕੋਰਟ ਨੇ ਪੁਲਿਸ ਰਿਮਾਂਡ ਤੇ ਭੇਜਿਆ ਹੋਇਆ ਹੈ। ਦਿਨਕਰ ਗੁਪਤਾ ਨੇ ਇਹ ਵੀ ਕਿਹਾ ਕਿ ਆਰੋਪੀਆਂ ਨੂੰ 4 ਮਹੀਨੇ ਦੇ ਅੰਦਰ ਸਜਾ ਮਿਲੇਗੀ। ਇਸ ਮਾਮਲੇ ਚ ਦੂਜੇ ਜਿਲਿਆਂ ਦੇ ਪੁਲਿਸ ਅਫਸਰਾਂ ਦੀ ਵੀ ਮਦਦ ਲਈ ਗਈ।

LEAVE A REPLY