Online Desk/ Living India News: ਉਰੀ ਦੇ ਬਾਅਦ ਸਭ ਤੋਂ ਵੱਡਾ ਆਤੰਕੀ ਹਮਲੇ ਵਿਚ 18 ਜਵਾਨ ਸ਼ਹੀਦ, IED ਬਲਾਸਟ ਦਾ ਦੇਖਕੇ ਦਿਲ ਦਹਿਲ ਜਾਵੇਗਾ !

ਕਸ਼ਮੀਰ ਦੇ ਪੁਲਵਾਮਾ ਵਿਚ CRPF ਦੇ ਕਾਫ਼ਿਲੇ ਨੂੰ ਅੱਤਵਾਦੀਆਂ ਨੇ ਬਣਾਇਆ ਨਿਸ਼ਾਨਾ, IED ਬਲਾਸਟ ਵਿਚ 12 ਜਵਾਨ ਸ਼ਹੀਦ, ਕਈ ਜ਼ਖਮੀ

Gepostet von Living India News am Donnerstag, 14. Februar 2019

ਆਦਿਲ ਆਤਮਘਾਤੀ ਅੱਤਵਾਦੀ ਦੱਸਿਆ ਜਾ ਰਿਹਾ ਜਿਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ, ਜੈਸ਼ ਏ ਮੁਹੰਮਦ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ  adil suicide bomber adil suicide bomber 2

ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਵਨੰਤੀਪੁਰਾ ਦੇ ਗੋਰੀਪੁਰਾ ਇਲਾਕੇ ਵਿੱਚ ਭਿਆਨਕ ਆਈਈਡੀ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਧਮਾਕਾ ਇਹਨਾਂ ਭਿਆਨਕ ਸੀ ਕਿ ਇਸ ਧਮਾਕੇ ਵਿੱਚ ਮੌਕੇ ਤੇ ਹੀ 18 ਜਵਾਨ ਸ਼ਹੀਦ ਹੋ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਇਲਾਕੇ ਵਿੱਚ ਭਿਆਨਕ ਧਮਾਕਾ ਹੋਇਆ ਜਿਸ ਕਾਰਨ CRPF ਦੇ 18 ਜਵਾਨ ਸ਼ਹੀਦ ਹੋ ਗਏ ਜਦਕਿ ਇਸ ਧਮਾਕੇ ਦੇ ਕਾਰਨ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਵੀ ਸਕਦੀ ਹੈ।

blast

ਦੱਸਿਆ ਜਾ ਰਿਹਾ ਹੈ ਕਿ CRPF ਦਾ ਇਕ ਕਾਫਿਲਾ ਜੰਮੂ ਤੋਂ ਸ਼੍ਰੀ ਨਗਰ ਵੱਲ ਨੂੰ ਆ ਰਿਹਾ  ਸੀ ਕਿ ਅਚਾਨਕ ਇਹ ਧਮਾਕਾ ਹੋ ਗਿਆ। ਇਸ ਧਮਾਕੇ ਦੀ ਜਿਮੇਵਾਰੀ ਜੈਸ਼-ਏ- ਮੁਹਮੰਦ ਨੇ ਲਈ ਹੈ।

blast

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰੋਡ ਤੇ ਖੜੇ ਇਕ ਆਟੋ ਰਿਕਸ਼ੇ ਵਿੱਚ ਹੋਇਆ ਸੀ। ਜੋ ਕਿ ਨੇਸ਼ਨਲ ਹਾਇਵੇ ਤੇ ਖੜੀਆ ਸੀ। ਜਿਕਰ-ਏ-ਖਾਸ ਹੈ ਕਿ ਬੀਤੇ ਦਿਨ ਪੁਲਵਾਮਾ ਵਿੱਚ ਇਕ ਨਿਜੀ ਬੱਸ ਵਿੱਚ ਧਮਾਕਾ ਹੋਇਆ ਸੀ ਜਿਸ ਕਾਰਨ 10 ਬੱਚੇ ਜਖਮੀ ਹੋ ਗਏ ਸੀ।

LEAVE A REPLY