ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਦੇ ਮੁੱਲਾਂਪੁਰ ‘ਚ ਇਕ ਲੜਕੀ ਨੂੰ 12  ਬਦਮਾਸ਼ਾਂ ਨੇ ਅਗਵਾ ਕਰ ਉਸ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਚ ਪੁਲਿਸ ਅਫਸਰਾਂ ਵੱਲੋਂ ਕਾਰਵਾਈ ਕਰਦੇ ਹੋਏ ਏਐੱਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

Gangrape

ਮਿਲੀ ਜਾਣਕਾਰੀ ਦੇ ਅਨੁਸਾਰ ਡੀਆਈਜੀ ਦਾ ਕਹਿਣਾ ਹੈ ਕਿ ASI ਵਿੱਦਿਆ ਰਤਨ ਨੇ ਆਪਣੀ ਡਿਉਟੀ ਵਿੱਚ ਕੋਤਾਹੀ ਵਰਤੀ ਹੈ ਇਸ ਤੋਂ ਇਲਾਵਾ ਉਹ ਘਟਨਾ ਦੀ ਸੂਚਨਾ ਮਿਲਣ ਤੇ ਘਟਨਾ ਵਾਲੀ ਸਥਾਨ ਤੇ ਦੇਰ ਨਾਲ ਪਹੁੰਚੇ ਸੀ। ਜਿਸ ਕਾਰਨ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਰੋਪਿਆਂ ਨੂੰ ਜੱਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY