ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੰਗਰੂਰ ਦੇ ਪਿੰਡ ਨਾਗਲਾ ਵਿਚ 26 ਸਾਲਾ ਵਿਆਹੁਤਾ ਦਾ ਕਤਲ ਕਰ ਕੇ ਲਾਸ਼ ਪਰਾਲੀ ਵਾਲੇ ਕੁੱਪ ਵਿਚ ਲੁਕੋ ਦਿੱਤੀ | ਤੇ ਉਸ ਦੀ ਗੁੰਮਸ਼ੁਦਗੀ ਦਾ ਇਸ਼ਤਿਹਾਰ ਛਪਵਾ ਦਿੱਤਾ | ਜਾਣਕਾਰੀ ਮੁਤਾਬਕ 26 ਸਾਲਾ ਸੁਖਦੀਪ ਕੌਰ ਨੂੰ ਉਸ ਦੇ ਪਤੀ ਨੇ ਆਪਣੇ ਭਰਾ ਤੇ ਮਾਤਾ-ਪਿਤਾ ਨਾਲ ਮਿਲ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪਰਾਲੀ ਵਾਲੇ ਕੁੱਪ ਵਿਚ ਲੁਕਾ ਦਿੱਤਾ | ਪਿੰਡ ਵਿਚ ਰੌਲਾ ਪਾ ਦਿੱਤੀ ਕਿ ਉਸ ਦੀ ਪਤਨੀ ਗੁੰਮ ਹੋ ਗਈ ਹੈ | ਇਸ ਪਿੱਛੋਂ ਲੜਕੀ ਦਾ ਪਰਿਵਾਰ ਉਸ ਨੂੰ ਥਾਂ ਥਾਂ ਭਾਲਦਾ ਰਿਹਾ |

 ਤੇ ਸ਼ੱਕ ਹੋਣ ਉਤੇ ਲੜਕੀ ਦੀ ਲਾਸ਼ ਪਰਾਲੀ ਵਾਲੇ ਕੁੱਪ ਵਿਚੋਂ ਬਰਾਮਦ ਕਰ ਲਈ ਗਈ ਹੈ | ਫਿਲਹਾਲ ਪੁਲਿਸ ਨੇ ਮ੍ਰਿਤਕਾ ਦੇ ਸਹੁਰਾ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ | ਮ੍ਰਿਤਕਾ ਆਪਣੇ ਪਿੱਛੇ ਡੇਢ ਸਾਲ ਦਾ ਬੱਚਾ ਛੱਡ ਗਈ ਹੈ | ਲੜਕੀ ਦੇ ਭਰਾ ਨੇ ਦੱਸਿਆ ਕਿ ਸਹੁਰਾ ਪਰਿਵਾਰ ਸੁਖਦੀਪ ਨੂੰ ਹਮੇਸ਼ਾ ਤੰਗ ਕਰਦਾ ਸੀ ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ | ਉਧਰ, ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ |

Watch Video

LEAVE A REPLY