ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਵਿਆਹ ਦੌਰਾਨ ਗੋਲੀਆਂ ਚਲਾਉਣ ਦੇ ਮਾਮਲੇ ਥਮਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਦੇ ਕਾਰਨ ਖੁਸ਼ੀ ਦੇ ਮਾਹੌਲ ਵਿੱਚ ਗਮ ਛਾ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਤਾਜਾ ਮਾਮਲਾ ਦਸੂਹਾ ਦੇ ਪਿੰਡ ਹਰਦੋਥਲਾ ਤੋਂ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਵਿਆਹ ਤੋਂ ਪਹਿਲਾ ਜਾਗੋ ਤੇ ਡੀਜੇ ਦਾ ਪ੍ਰੋਗਰਾਮ ਚੱਲ ਰਿਹਾ ਸੀ ਇਸ ਦੌਰਾਨ ਕਿਸੇ ਨੇ ਖੁਸ਼ੀ ਦੇ ਮਾਹੌਲ ਨੂੰ ਖਰਾਬ ਕਰਦੇ ਹੋਏ ਜਾਗੋ ਦੌਰਾਨ ਹੀ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਗੋਲੀ ਜਾਗੋ ਤੇ ਮੌਜੂਦ ਫੋਟੋਗ੍ਰਾਫਰ ਨੂੰ ਲੱਗ ਗਈ। ਫੋਟੋਗ੍ਰਾਫਰ ਨੂੰ ਗੋਲੀ ਲੱਗਣ ਕਾਰਨ ਮੌਕੇ ਤੇ ਫੋਟੋਗ੍ਰਾਫਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸਦੀ ਉਮਰ ਮਹਿਜ 22 ਸਾਲ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਉਣ ਦਾ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀ ਕਿਸਨੇ ਤੇ ਕਿਸ ਕਾਰਨ ਚਲਾਈ ਹੈ। ਦੱਸਣਯੋਗ ਗੱਲ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਇਸਦੇ ਬਾਵਜੁਦ ਵੀ ਲੋਕੀ ਇਸ ਤਰ੍ਹਾਂ ਗੋਲੀ ਚਲਾਉਣ ਕਾਰਨ ਤੇ ਥਮ ਨਹੀਂ ਰਹੇ ਹਨ।

LEAVE A REPLY