ਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਿਲਾ ਫਿਰੋਜ਼ਪੁਰ ਦਾ ਹੀ ਇੱਕ ਪਿੰਡ ਜਿੱਥੇ 20 ਸਾਲ ਦਾ ਨੌਜਵਾਨ ਸਰਪੰਚ ਚੁਣਿਆ ਗਿਆ ਹੈ। ਜਿਲਾ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਦੀ ਜਿਥੋਂ ਦੀ ਪੰਚਾਇਤ ਵੱਲੋਂ ਪੂਰੀ ਅਮਨ ਸ਼ਾਂਤੀ ਨਾਲ ਰਾਜਗਗਨਦੀਪ ਸਿੰਘ ਨਾਮਕ ਇੱਕ 20 ਸਾਲ ਦੇ ਨੌਜਵਾਨ ਨੂੰ ਸਰਪੰਚ ਚੁਣਿਆ ਗਿਆ ਹੈ ਇਥੇ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਨੌਜਵਾਨ ਸਰਪੰਚ ਦੇ ਨਾਲ ਨਾਲ ਪਿੰਡ ਵੱਲੋਂ ਨੌਜਵਾਨ ਦੀ ਦਾਦੀ ਨੂੰ ਵੀ ਪੰਚ ਚੁਣਿਆ ਗਿਆ ਹੈ |

ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਆਦਾਤਰ ਪਿੰਡਾਂ ਵਿੱਚ ਨੌਜਵਾਨ ਪੀੜ੍ਹੀ ਪਿੰਡ ਵਿਕਾਸ ਲਈ ਕਾਫੀ ਅੱਗੇ ਆ ਰਹੀ ਹੈ ਅਤੇ ਕਈ ਪਿੰਡਾਂ ਵਿੱਚ ਕਲੱਬਾਂ ਅਤੇ ਸੰਸਥਾ ਬਣਾ ਕੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ ਇਸ ਲਈ ਉਹਨਾਂ ਦੇ ਪਿੰਡ ਨੇ ਇੱਕ ਨੌਜਵਾਨ ਨੂੰ ਸਰਪੰਚ ਚੁਣਿਆ ਹੈ ਤਾਂ ਕਿ ਪਿੰਡ ਦਾ ਹਰ ਪੱਖੋਂ ਵਿਕਾਸ ਹੋ ਸਕੇ ਉਧਰ ਜਦੋਂ ਨਵੇਂ ਬਣੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਗਰ ਉਹਨਾਂ ਦੇ ਪਿੰਡ ਨੇ ਉਮੀਦਾਂ ਲਾਕੇ ਉਸ ਨੂੰ ਮੌਕਾ ਦਿੱਤਾ ਹੈ ਤਾਂ ਉਹ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਅਤੇ ਜਿਨੇ ਵੀ ਵਿਕਾਸ ਨੂੰ ਲੇਕੇ ਪਿੰਡ ਦੇ ਕੰਮ ਅਧੂਰੇ ਪਏ ਨੇ ਉਹ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ |

Watch Video 

LEAVE A REPLY