ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਿੱਖ ਹਰ ਥਾਂ ਤੇ ਆਪਣੀ ਅਲਗ ਪਹਿਚਾਣ ਬਣਾ ਰਹੇ ਹਨ। ਇਸਦੇ ਚੱਲਦੇ ਹੀ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਵੀ ਆਪਣੀ ਅਲਗ ਪਹਿਚਾਣ ਬਣਾ ਕੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ। ਦੱਸ ਦਈਏ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜ ਭਵਨ ਵਿੱਚ ਇਕ ਸਿੱਖ ਵਿਅਕਤੀ ਨੂੰ ਗਵਰਨਰ ਲੋਕ ਸੰਪਰਕ ਅਫਸਰ ਨਿਯੁਕਤ ਕੀਤਾ ਗਿਆ ਹੈ।

Sikh

ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਰ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਕ ਦਸਤਾਰਧਾਰੀ ਸਿੱਖ ਨੂੰ ਰਾਜ ਭਵਨ ਦਾ ਗਵਰਨਰ ਨਿਯੁਕਤ ਕੀਤਾ ਗਿਆ ਹੈ। ਪਵਨ ਸਿੰਘ ਅਰੋੜਾ ਨੂੰ ਇਸ ਅਹੁਦੇ ਲਈ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਨਿਯੁਕਤ ਕੀਤਾ ਹੈ। ਦੱਸ ਦਇਏ ਕਿ ਇਸ ਤੋਂ ਪਹਿਲਾ ਨਨਕਾਣਾ ਸਾਹਿਬ ਵਿਚ ਪਵਨ ਸਿੰਘ ਲੋਕ ਸੰਪਰਕ ਵਜੋਂ ਤੈਨਾਤ ਸੀ।

LEAVE A REPLY