ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਨੂੰਨ ਸਭ ਲਈ ਇਕ ਸਮਾਨ ਹੁੰਦਾ ਹੈ ਚਾਹੇ ਉਹ ਕੋਈ ਨੇਤਾ ਹੋਵੇ ਜਾਂ ਫਿਰ ਕੋਈ ਆਮ ਇਨਸਾਨ ਹੋਵੇ। ਸੱਭ ਲਈ ਹੀ ਕਾਨੂੰਨ ਇਕ ਸਮਾਨ ਹੁੰਦਾ ਹੈ। ਇਸੇ ਤਰ੍ਹਾਂ ਦਾ ਹੀ ਇਕ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੰਡੀਗੜ੍ਹ ਪੁਲਿਸ ਨੇ ਇਕ ਕਾਂਗਰਸੀ ਮਹਿਲਾ ਵਿਧਾਇਕ ਦੀ ਥਾਰ ਗੱਡੀ ਨੂੰ ਜਬਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਾਂਗਰਸੀ ਮਹਿਲਾ ਵਿਧਾਇਕ ਨੇ ਗੱਡੀ ਨੂੰ ਗਲਤ ਸਾਇਡ ਖੜੀ ਕੀਤੀ ਹੋਈ ਸੀ ਜਿਸ ਕਾਰਨ ਪੁਲਿਸ ਨੇ ਰੌਂਗ ਪਾਰਕਿੰਗ ਵਿੱਚ ਖੜੀ ਹੋਣ ਦੇ ਕਾਰਨ ਗੱਡੀ ਨੂੰ ਜਬਤ ਕਰ ਲਿਆ।

Congress MLA

thar car  ਇਸ ਤੋਂ ਬਾਅਦ ਕਾਂਗਰਸੀ ਮਹਿਲਾ ਵਿਧਾਇਕ ਨੇ ਪੂਰੀ ਕੋਸ਼ਿਸ਼ ਕੀਤੀ ਕੀ ਉਸਦੀ ਗੱਡੀ ਦਾ ਚਾਲਾਨ ਨਾ ਹੋਵੇ ਪਰ ਕਾਨੂੰਨ ਸੱਭ ਲਈ ਇਕ ਸਮਾਨ ਹੁੰਦਾ ਹੈ ਜਿਸ ਕਾਰਨ ਮਹਿਲਾ ਵਿਧਾਇਕ ਦੀ ਥਾਰ ਗੱਡੀ ਨੂੰ ਜਬਤ ਕਰ ਲਿਆ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਵੇਲੇ ਪੁਲਿਸ ਵੱਲੋਂ ਗੱਡੀ ਨੂੰ ਲੈਕੇ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਪੁਲਿਸ ਨੇ ਗੱਡੀ ਦਾ ਕਾਗਜ ਵੀ ਮੰਗੇ ਪਰ ਮਹਿਲਾ ਵਿਧਾਇਕ ਕੋਲ ਗੱਡੀ ਦੇ ਕਾਗਜ ਵੀ ਨਹੀਂ ਸੀ ਜਿਸ ਕਾਰਨ ਪੁਲਿਸ ਨੇ ਗੱਡੀ ਨੂੰ ਜਬਤ ਕਰ ਲਿਆ ਗਿਆ।

police

ਜਿਕਰ-ਏ-ਖਾਸ ਹੈ ਕਿ ਕਾਂਗਰਸੀ ਮਹਿਲਾ ਵਿਧਾਇਕ ਦੀ ਗੱਡੀ ਦਾ ਚਾਲਨ ਕੱਟਣ ਵਾਲੇ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਸਰਵਣ ਕੁਮਾਰ ਨੇ ਕੀਤਾ ਹੈ। ਇਹਨਾਂ ਨੇ ਪਹਿਲਾ ਵੀ ਆਪਣੀ ਡਿਉਟੀ ਨਿਭਾਉਂਦੇ ਹੋੇਏ ਜੱਜ ਦੀ ਗੱਡੀ ਦਾ ਚਾਲਾਨ ਕੱਟਿਆ ਸੀ।

police

ਇਸ ਮਾਮਲੇ ਤੇ ਏ. ਐੱਸ. ਆਈ. ਸਰਵਣ ਕੁਮਾਰ ਦਾ ਕਹਿਣਾ ਹੈ ਕਿ ਕਾਂਗਰਸੀ ਮਹਿਲਾ ਵਿਧਾਇਕ ਦੀ ਗੱਡੀ 2017 ਦੀ ਹੈ ਤੇ ਇਹ ਗੱਡੀ  16 ਹਜ਼ਾਰ ਕਿਲੋਮੀਟਰ ਤੋਂ ਵੀ ਜਿਆਦਾ ਚੱਲ ਚੁੱਕੀ ਹੈ ਇਸਦੇ ਬਾਵਜੁਦ  ਵੀ ਮਹਿਲਾ ਵਿਧਾਇਕ ਨੇ ਆਪਣੀ ਗੱਡੀ ਦਾ ਰਜਿਸਟ੍ਰੇਸ਼ਨ ਨਹੀਂ ਕਰਵਾਈਆ ਜਿਸ ਕਾਰਨ ਇਸ ਤਰ੍ਹਾਂ ਦੀ ਸਖਤ ਕਾਰਵਾਈ ਕੀਤੀ ਗਈ ਹੈ। ਇਸ ਗੱਡੀ ਤੇ ਕਾਂਗਰਸ ਪਾਰਟੀ ਦਾ ਨਿਸ਼ਾਨ ਵੀ ਲਗਇਆ ਹੋਇਆ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਚਾਲਾਨ ਭਰਨ ਤੋਂ ਬਾਅਦ ਹੀ ਮਹਿਲਾ ਨੂੰ ਗੱਡੀ ਵਾਪਸ ਦਿੱਤੀ ਜਾਵੇਗੀ।

LEAVE A REPLY