ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਾਨਸਾ ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋ ਕਰੀਬ 3 ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਕੀਤੇ ਗਿਆ ਵਿਅਕਤੀ ਦਾ ਸੰਬੰਧ ਸਿਰਸਾ ਡੇਰੇ ਨਾਲ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਬਰਾਮਦ ਕੀਤੇ ਗਏ ਪੈਸੇ ਦੀ ਵਰਤੋਂ ਡੇਰੇ ਦੇ ਕੰਮ ਵਿੱਚ ਕੀਤੇ ਜਾਣੇ ਸੀ।

indian currency ਪਰ ਇਸ ਗੱਲ ਦੀ ਪੁਸ਼ਟੀ ਵੱਲੋਂ ਨਹੀਂ ਕੀਤੀ ਗਈ ਹੈ। ਉੱਥੇ ਹੀ ਪੁਲਿਸ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਦਾ ਨਾਂ ਨਿਰਮਲਜੀਤ ਸਿੰਘ ਹੈ ਜੋ ਕਿ ਸਿਰਸਾ ਦਾ ਰਹਿਣ ਵਾਲਾ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਨਿਰਮਲਜੀਤ ਤੋਂ ਬਰਾਮਦ ਕੀਤੇ ਗਏ ਪੈਸੇ ਡੇਰੇ ਦੇ ਲਈ ਵਰਤੇ ਜਾਣੇ ਸੀ

indian currency

ਉੱਥੇ ਹੀ ਦੂਜੇ ਪਾਸੇ 11 ਜਨਵਰੀ ਨੂੰ ਛੱਤਰਪਤੀ ਹੱਤਿਆਕਾਂਡ ਤੇ ਕੋਰਟ ਦਾ ਫੈਸਲਾ ਸੁਣਾਇਆ ਜਾਣਾ ਹੈ। ਇਸ ਮਾਮਲੇ ਤੇ ਰਾਮ ਰਹੀਮ ਸਣੇ ਪੰਜ ਲੋਕ ਇਸ ਮਾਮਲੇ ਦੇ ਆਰੋਪੀ ਹਨ। ਜਿਹਨਾਂ ਖਿਲਾਫ ਫੈਸਲਾ ਸੁਣਾਇਆ ਜਾਣਾ ਹੈ। ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ  ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY