ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਤੇਜ ਰਫਤਾਰ ਕਾਰਨ ਦਿਨ ਬ ਦਿਨ ਸੜ੍ਹਕੀ ਹਾਜਸੇ ਵਧਦੇ ਜਾ ਰਹੇ ਹਨ। ਜਿਸ ਕਾਰਨ ਕਈ ਘਰ ਇਹਨਾਂ ਸੜ੍ਹਕੀ ਹਾਦਸੀਆਂ ਦੇ ਕਾਰਨ ਉਜੜ ਗਏ ਹਨ ਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਚੰਡੀਗੜ੍ਹ ਵਿੱਚ ਇਕ ਹਰਿਆਣਾ ਰੋਡਵੇਜ ਦੀ ਬੱਸ ਨੇ ਸਕੂਟਰੀ ਸਵਾਰ ਲੜਕੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਜਿਸ ਕਾਰਨ ਮੌਕੇ ਤੇ ਹੀ ਲੜਕੀ ਨੇ ਆਪਣਾ ਦਮ ਤੋੜ ਦਿੱਤਾ।

Girl

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਸਕੂਟਰੀ ਸਵਾਰ ਦੋ ਲੜਕੀਆਂ ਟ੍ਰਿਬਿਊਨ ਚੌਕ ਤੇ ਲਾਈਟਾਂ ‘ਤੇ ਖੜੀਆਂ ਸੀ ਕਿ ਪਿੱਛੇ ਤੋਂ ਆਉਂਦੀ ਰੋਡਵੇਜ਼ ਦੀ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਲੜਕੀ ਦੀ ਮੌਤ ਹੋ ਗਈ।

ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਫਰਾਰ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ।

LEAVE A REPLY