ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੰਡੀਗੜ੍ਹ ਪੁਲਿਸ ਨੇ ਇਕ ਅਜਿਹੀ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਆਹ ਕਰਵਾਉਣ ਤੋਂ ਬਾਅਦ ਵਿਆਹ ਵਿੱਚ ਮਿਲੇ ਸ਼ਗਨ ਨੂੰ ਇੱਕਠਾ ਕਰ ਫਰਾਰ ਹੋ ਗਈ। ਜੀ ਹਾਂ ਅਜਿਹਾ ਮਾਮਲਾ ਫਿਲਮੀ ਪਰਦੇ ਤੇ ਬਹੁਤ ਵਾਰ ਦੇਖਣ ਨੂੰ ਮਿਲਿਆ ਪਰ ਇਸ ਤਰ੍ਹਾਂ ਦਾ ਮਾਮਲਾ ਆਮ ਜੀਵਨ ਵਿੱਚ ਵੀ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ  ਗ੍ਰਿਫਤਾਰ ਕੀਤੀ ਗਈ ਲੜਕੀ ਜੀਵਨਸਾਥੀ ਡਾਟ ਕਾਮ ਵੈਬਸਾਈਟ ਤੇ ਮੁਸਲਿਮ ਤੋਂ ਰਾਜਪੁਤ ਬਣੀ

marriage

fraud marriage ਇਸ ਤੋਂ ਬਾਅਦ ਵਿਆਹ ਕਰਵਾਕੇ ਆਪਣੇ ਸਹੁਰੇ ਘਰ ਦਾ ਸਾਰਾ ਸ਼ਗਨ ਲੈਕੇ ਫਰਾਰ ਹੋ ਗਈ। ਪੀੜਤ ਨੇ ਦੱਸਿਆ ਕਿ ਨੌਜਵਾਨ ਦੁਬਈ ਵਿੱਚ ਰਹਿੰਦਾ ਸੀ ਤੇ ਆਪਣੇ ਲਈ ਜੀਵਨਸਾਥੀ ਡਾਟਕਾਮ ਤੇ ਪ੍ਰੋਫਾਈਲ ਬਣਾਈ ਸੀ। ਇਸ ਦੌਰਾਨ ਉਸਦੀ ਗੱਲ ਬਾਤ ਮੁਸਲਿਮ ਤੋਂ ਰਾਜਪੁਤ ਬਣੀ ਅਨੀਸ਼ਾ ਨਾਲ ਸ਼ੁਰੂ ਹੋ ਗਈ। ਅਨੀਸ਼ਾ ਨੇ ਪੀੜਤ ਦਾ ਘਰ ਦੇਖ ਕੇ ਉਸ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਦਿੱਤਾ।

marriage

ਵਿਆਹ ਦੇ ਤਕਰੀਬਨ 15 ਦਿਨਾਂ ਤੋ ਬਾਅਦ ਹੀ ਅਨੀਸ਼ਾ ਚੰਡੀਗੜ੍ਹ ਲਈ ਰਵਾਨਾ ਹੋ ਗਈ ਤੇ ਉੱਥੋਂ ਉਹ ਵਾਪਿਸ ਨਹੀਂ। ਅਨੀਸ਼ਾ ਵਿਆਹ ਵਿੱਚ ਮਿਲਿਆ ਸ਼ਗਨ ਸੋਨੇ ਦੇ ਗਹੀਣੇ ਲੈਕੇ ਫਰਾਰ ਹੋ ਗਈ। ਫਿਲਹਾਲ ਪੁਲਿਸ ਨੇ ਆਰੋਪੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ।  ਨਾਲ ਹੀ ਪੁਲਿਸ ਨੇ ਦੱਸਿਆ ਕਿ ਉਹ ਜੰਮੂ ਕਸ਼ਮੀਰ ਦੀ ਰਹਿਣ ਵਾਲੀ ਹੈ ਤੇ ਉਸਦੇ ਪਿਤਾ ਨੇ ਉਸਨੂੰ ਬੇਦਖਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY