ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-

   ਇਹਨਾਂ ਦੇ ਸਿਰ ਤੇ ਚੱਲ ਰਹੀ ਹੈ ਫਾਰਮਾਂ ਇੰਡਸਟਰੀ.
ਇਕ ਕਹਾਵਤ ਬੜੀ ਸੁਣੀ ਹੋਊ ਕਿ ਗਰਮੀਆਂ ਚ ਮੋਟਰਸਾਈਕਲ ਤੇ ਦੁਪਹਿਰ ਨੂੰ ਬੈਗ ਮੋਢੇ ਤੇ ਟੰਗੀ ਜਾ ਤਾ ਕੋਈ ਬੀਮੇ ਕਰਵਾਉਣ ਵਾਲਾ ਹੋਣਾ ਤੇ ਜਾ ਕੋਈ ਐਮ.ਆਰ.ਮੇਹਨਤੀ ਤਾ ਬੀਮਾ ਕਰਨ ਵਾਲੇ ਵੀ ਹਨ ਪਰ ਅੱਜ ਗੱਲ ਕਰਾਂਗੇ ਐਮ.ਆਰ ਦੀ.ਜੀ ਹਾਂ ਐਮ.ਆਰ ਕੌਣ ਹਨ? ਇਹਨਾਂ ਦਾ ਕੰਮ ਕਿ ਹੈ ਅਤੇ ਕਿ ਕਿ ਕਠਨਾਈਆਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ.ਇਸ ਆਰਟੀਕਲ ਵਿਚ ਤੁਹਾਨੂੰ ਅਸੀਂ ਰੂਬੂਰੂ ਕਰਵਾਵਾਂਗੇ ਓਹਨਾ ਨਾਲ ਜੋ ਹਜਾਰਾਂ ਕਰੋੜ ਦੇ ਕਾਰੋਬਾਰ ਨੂੰ ਸਾਂਭੀ ਬੈਠੇ ਹਨ.
ਐਮ.ਆਰ ਦੀ ਵਿਆਖਿਆਂ ਕਰੀਏ ਤਾ ਐਮ.ਆਰ ਦਾ ਮਤਲੱਬ ਮੈਡੀਕਲ ਰਿਪ੍ਰੇਸੇੰਟਿਟਿਵ ਹੈ.ਇਹਨਾਂ ਦਾ ਕੰਮ ਆਪਣੀ ਫਾਰਮਾਂ ਕੰਪਨੀ ਦੀ ਉਤਮ ਅਤੇ ਵਧੀਆ ਦਰਜੇ ਦੀ ਦਵਾਈ ਡਾਕਟਰ ਨੂੰ ਵਿਖਾਉਣਾ ਤਾ ਜੋ ਡਾਕਟਰ ਉਸ ਦਵਾਈ ਨੂੰ ਸਮਝਦੇ ਹੋਏ ਉਸਨੂੰ ਮਰੀਜ  ਤੱਕ ਪੋਹੰਚਾ ਸਕੇ,ਵੈਸੇ ਤਾ ਡਾਕਟਰ ਹਰ ਇੱਕ ਦਵਾਈ ਨਾਲ ਚੰਗੀ ਤਰਾਂ ਜਾਣੂ ਹੈ ਪਰ ਅੱਜ ਦੇ ਯੁਗ ਚ ਹਰ ਦਿਨ ਦੀ ਤਕਨੀਕ ਅਤੇ ਵੱਧਦੀ ਬਿਮਾਰੀਆਂ ਦੇ ਹਿਸਾਬ ਨਾਲ ਇਕਲੌਤਾ ਮੈਡੀਕਲ ਰਿਪ੍ਰੇਸੇੰਟਿਟਿਵ ਹੀ ਹੈ ਜੋ ਡਾਕਟਰ ਨੂੰ ਰੋਜ ਕਿਸੀ ਨਾ ਕਿਸੀ ਨਵੀਂ ਬਿਮਾਰੀ ਦੀ ਦਵਾਈ ਨਾਲ ਜਾਣੂ ਕਰਵਾਉਂਦਾ ਹੈ ਅਤੇ ਮਰੀਜ ਨੂੰ ਆਰਾਮ ਪਹੁਚਾਉਣ ਵਿਚ ਥੋੜਾ ਬਹੁਤ ਯੋਗਦਾਨ ਪਾਉਂਦਾ ਹੈ.ਮੈਡੀਕਲ ਰਿਪ੍ਰੇਸੇੰਟਟਿਵ ਆਪਣੀ ਫਾਰਮਾਂ ਕੰਪਨੀ ਵਲੋਂ ਦਿੱਤੀ ਪਾਲਿਸੀ ਨੂੰ ਅਪਣਾਉਂਦਾ ਹੈ ਅਤੇ ਉਸਨੂੰ ਮਾਰਕੀਟ ਵਿੱਚ ਉਤਾਰਦਾ ਹੈ.
ਸੁਨਣ ਵਿੱਚ ਸੌਖਾ ਪਰ ਸਿਰਫ ਇਹੀ ਕੰਮ ਹੀ ਨਹੀਂ ਐਮ.ਆਰ ਦਾ.
 Industry
ਇਹ ਸੁਣਕੇ ਤਾ ਤੁਹਾਨੂੰ ਵੀ ਲੱਗਿਆ ਹੋਣਾ ਕਿ ਇਹ ਕੰਮ ਤੇ ਬੜਾ ਸੌਖਾ ਹੈ ਅਤੇ ਉਸਨੂੰ ਵੀ ਇਹ ਕੰਮ ਕਰ ਲੈਣਾ ਚਾਹੀਦਾ ਹੈ ਪਰ ਹੁਣ ਆਪਾਂ ਇਸਦੀ ਅਸਲ ਗਹਿਰਾਈ ਵਿੱਚ ਜਾਂਦੇ ਹਾਂ,ਐਮ.ਆਰ ਸਿਰਫ ਡਾਕਟਰਾਂ ਤੱਕ ਆਪਣੀ ਕੰਪਨੀ ਦੀ ਦਵਾਈਆਂ ਦੀ ਜਾਣਕਾਰੀ ਨਹੀਂ ਸਾਂਝੀ ਕਰਦਾ ਬਲਕਿ ਉਸਨੂੰ ਕੰਪਨੀ ਵਲੋਂ ਮਿਲੇ ਟਾਰਗੇਟ ਵੀ ਹਰ ਮਹੀਨੇ ਪੂਰੇ ਕਰਨੇ ਹੁੰਦੇ ਹਨ,ਚਾਹੇ ਮਾਰਕੀਟ ਵਿੱਚ ਕੰਮ ਹੈ ਜਾ ਨਾ,ਚਾਹੇ ਸਮਾਂ ਓਹਨਾ ਦੇ ਨਾਲ ਹੋਵੇ ਜਾ ਨਾ ਪਰ ਕੰਪਨੀ ਵਲੋਂ ਦਿੱਤੇ ਟਾਰਗੇਟ ਨੂੰ ਪੂਰਾ ਕਰਨਾ ਹੀ ਹੁੰਦਾ,ਇਸਦੇ ਨਾਲ ਹੀ ਦਵਾਈ ਦੀ ਦੁਕਾਨਾਂ ਤੋਂ ਲੈ ਆਪਣੇ ਸਟਾਕਿਸਟ ਤੱਕ ਹਰ ਇੱਕ ਉਪਰ ਆਪਣੀ ਨਜਰ ਰੱਖਣੀ ਪੈਂਦੀ ਹੈ,ਇੱਕ ਮੈਡੀਕਲ ਰਿਪ੍ਰੇਸੇੰਟਿਟਿਵ ਨੂੰ ਹਰ ਤਰਾਂ ਦੀ ਸਤਿਥੀ ਤੋਂ ਗੁਜ਼ਰਨਾ ਪੈਂਦਾ ਹੈ,ਕੰਪਨੀ ਦੇ ਰੋਜਾਨਾ ਦੇ ਫਾਰਮੈਟ ਵੀ ਮੈਡੀਕਲ ਰਿਪ੍ਰੇਸੇੰਟਿਟਿਵ ਨੂੰ ਨਿਤ ਭਰਨੇ ਪੈਂਦੇ ਹਨ ਅਤੇ ਇਸਤੋਂ ਇਲਾਵਾ ਪੂਰੇ ਦਿਨ ਦੇ ਵਿੱਚ ਉਸਨੇ ਕਿ ਕਿ ਕੀਤਾ ਉਸਦੀ ਆਨਲਾਈਨ ਰਿਪੋਰਟਿੰਗ ਕੰਪਨੀ ਨੂੰ ਦੇਣੀ ਪੈਂਦੀ ਹੈ ਅਤੇ ਆਪਣੀ ਮੈਨੇਜਰ ਨੂੰ ਪੂਰੇ ਦਿਨ ਦਾ ਵੇਰਵਾ ਦੇਣਾ ਹੁੰਦਾ ਹੈ ਅਤੇ ਉਸਨੂੰ ਆਪਣੇ ਨਾਲ ਵੀ ਕੰਮ ਕਰਵਾਉਣਾ ਹੁੰਦਾ ਹੈ,ਇਸਤੋਂ ਇਲਾਵਾ ਮੈਡੀਕਲ ਰਿਪ੍ਰੇਸੇੰਟਿਟਿਵ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਹੁੰਦਾ ਹੈ ਕਿ ਕਿਹੜੀ ਕੰਪਨੀ ਕਿ ਕਿ ਮਾਰਕੀਟ ਵਿੱਚ ਕਰ ਰਹੀ ਹੈ ਜਿਸ ਕਰਕੇ ਉਸਦੀ ਕੰਪਨੀ ਵੀ ਦੂਜੀ ਕੰਪਨੀਆਂ ਤੋਂ ਵਧੀਆ ਕਰ ਸਕੇ.
Industry
ਭਾਰਤ ਦੂਜਾ ਦੇਸ਼ ਹੈ ਜਿਸ ਵਿੱਚ ਸ਼ੁਗਰ ਦੀ ਬਿਮਾਰੀ ਸਬ ਤੋਂ ਜ਼ਿਆਦਾ ਹੈ,ਇਸਤੋਂ ਇਲਾਵਾ ਵੱਧਦੀ ਅਬਾਦੀ ਦੇ ਨਾਲ ਹਰ ਇੱਕ ਫਾਰਮਾਂ ਦੀ ਕੰਪਨੀ ਦਾ ਧਿਆਨ ਭਾਰਤ ਉਪਰ ਹੈ ਅਤੇ ਫਾਰਮਾਂ ਕੰਪਨੀਆਂ ਦਾ ਵਪਾਰ ਭਾਰਤ ਵਿੱਚ ਹਜਾਰਾਂ ਕਰੋੜਾ ਦਾ ਹੈ,ਹੁਣ ਫਾਰਮਾਂ ਕੰਪਨੀ ਦਾ ਮਾਲਕ ਇੱਕ ਇੱਕ ਡਾਕਟਰ ਨੂੰ ਮਿਲ ਆਪਣੀ ਦਵਾਈ ਦੀ ਜਾਣਕਾਰੀ ਨਹੀਂ ਦੇ ਸਕਦਾ ਇਸ ਲਈ ਮੈਡੀਕਲ ਰਿਪ੍ਰੇਸੇੰਟਿਟਿਵ ਹੀ ਹੈ ਜੋ ਡਾਕਟਰ ਨਾਲ ਸਿੱਧਾ ਜੁੜਿਆ ਹੋਇਆ ਹੈ ਅਤੇ ਉਹ ਹਰ ਤਰ੍ਹਾਂ ਦੀ ਜਾਣਕਾਰੀ ਡਾਕਟਰ ਨਾਲ ਸਾਂਝੀ ਕਰਦਾ ਤਾਂ ਜੋ ਡਾਕਟਰ ਉਸ ਦਵਾਈ ਨੂੰ ਚੰਗੀ ਤਰਾਂ ਸਮਝ ਉਹ ਦਵਾਈ ਦੀ ਸੇਵਾ ਮਰੀਜ ਤੱਕ ਪੋਹਂਚਾ ਸਕੇ.
ਕਿ ਭੁੱਖ ਅਤੇ ਕਿ ਆਰਾਮ.
ਇੱਕ ਮੈਡੀਕਲ ਰਿਪ੍ਰੇਸੇੰਟਿਟਿਵ ਦੀ ਜਿੰਦਗੀ ਵਿੱਚ ਕਿ ਭੁੱਖ ਤੇ ਕਿ ਆਰਾਮ,ਇਹ ਸੱਚ ਹੈ ਮੈਡੀਕਲ ਰਿਪ੍ਰੇਸੇੰਟਿਟਿਵ ਦੇ ਕੰਮ ਵਿੱਚ ਕੋਈ ਲੰਚ ਬ੍ਰੇਕ ਨਹੀਂ ਹੁੰਦਾ,ਜੇ ਮੌਕਾ ਲਗੇ ਤਾ ਕਿਸੀ ਹਸਪਤਾਲ ਦੀ ਕੰਟੀਨ ਵਿੱਚ ਚਾਅ ਨਾਲ ਮੱਠੀ ਖਾ ਆਪਣੀ ਭੁੱਖ ਖੱਤਮ ਕਰ ਲੈਣਾ ਅਤੇ ਫਿਰ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ,ਬਾਹਰ ਦਾ ਖਾਨ ਨਾਲ ਮੈਡੀਕਲ ਰਿਪ੍ਰੇਸੇੰਟਿਟਿਵ ਦੀ ਡਾਈਟ ਵੀ ਖ਼ਰਾਬ ਹੁੰਦੀ ਹੈ ਅਤੇ ਬਾਹਰ ਦਾ ਮਜਬੂਰਨ ਉਸਨੂੰ ਖਾ ਆਪਣੇ ਕੰਮ ਵੱਲ ਧਿਆਨ ਦੇਣਾ ਹੁੰਦਾ ਹੈ.ਆਰਾਮ ਓਦੋ ਤੱਕ ਨਹੀਂ ਕਰ ਸਕਦਾ ਜਦੋ ਤੱਕ ਕੰਪਨੀ ਵਲੋਂ ਦਿੱਤੀ ਡਾਕਟਰਾਂ ਦੀ ਲਿਸਟ ਨੂੰ ਪੂਰਾ ਨਾ ਕਰ ਲਵੇ.ਐਮ.ਆਰ ਨੂੰ ਹਰ ਵੇਲੇ ਆਪਣੇ ਡਾਕਟਰ ਨਾਲ ਜੁੜਿਆ ਰਹਿੰਦਾ ਪੈਂਦਾ ਤਾਂਕਿ ਉਹ ਆਪਣੀ ਦਵਾਈ ਦੀ ਜਾਣਕਾਰੀ ਸਮੇਂ ਦੇ ਹਿਸਾਬ ਨਾਲ ਸਾਂਝੀ ਕਰਦਾ ਰਹੇ.
ਇੱਕ ਆਮ.ਆਰ ਕਿਸੀ ਮਾਡਲ ਤੋਂ ਘੱਟ ਨਹੀਂ
Industry
ਤੁਸੀਂ ਕਿਸੀ ਮੈਡੀਕਲ ਰਿਪ੍ਰੇਸੇੰਟਿਟਿਵ ਨੂੰ ਉਸਦੇ ਕੱਪੜਿਆਂ ਤੋਂ ਹੀ ਪਹਿਚਾਣ ਲਵੋਗੇ,ਪ੍ਰੈਸ ਕੀਤੀ ਫੋਰਮਲ ਕਮੀਜ ਅਤੇ ਪੇਂਟ ਅਤੇ ਟਾਈ ਜੇਕਰ ਕੋਈ ਵੀ ਤੁਹਾਨੂੰ ਇਸ ਪਹਿਨਾਵੇ ਵਿੱਚ ਮਿਲਦਾ ਤਾ ਤੁਸੀਂ ਸਮਝ ਸਕਦੇ ਹੋ ਕਿ ਉਹ ਇੱਕ ਐਮ.ਆਰ ਹੈ.
ਹਜਾਰ ਮੁਸ਼ਕਿਲਾਂ ਤੋਂ ਬਾਅਦ ਚੇਹਰੇ ਤੇ ਮੁਸਕਾਨ
ਚਾਹੇ ਸੇਲ ਅਤੇ ਟਾਰਗੇਟ ਦੀ ਲੱਖ ਹੀ ਪਰੇਸ਼ਾਨੀ ਕਿਊ ਨਾ ਹੋਵੇ ਤੁਹਾਨੂੰ ਐਮ,ਆਰ ਮੁਸ਼ਕਰਾਉਂਦਾ ਹੀ ਦਿਖੇਗਾ ਅਤੇ ਡਾਕਟਰ ਅੱਗੇ ਉਸਨੂੰ ਹੱਸ ਕੇ ਹੀ ਆਪਣੀ ਦਵਾਈਆਂ ਦਾ ਵੇਰਵਾ ਦੇਣਾ ਪਵੇਗਾ.ਚਾਹੇ ਕੰਪਨੀ ਕਿਸੀ ਤਰਾਂ ਦਾ ਦਬਾਵ ਦਵੇ ਜਾ ਕੰਮ ਲਵੇ,ਇੱਕ ਐਮ.ਆਰ ਹੱਸ ਕੇ ਹੀ ਉਸ ਮੁਸ਼ਕਿਲ ਨੂੰ ਆਪਣੇ ਉਪਰ ਲੈ ਆਪਣੀ ਜਿੰਦਗੀ ਨੂੰ ਗੁਜ਼ਾਰੇਗਾ.
ਪੰਜਾਬ ਵਿੱਚ ਹੱਕਾਂ ਦੇ ਲਈ ਹੈ PMRA
Industry
ਦੀਨੋ ਦਿਨ ਕੰਪ੍ਨੀ ਦੇ ਸੇਲ ਟਾਰਗੇਟ ਦੇ ਦਬਾਵ ਹੇਠ ਵੱਧਦੀ ਮੁਸ਼ਕਿਲਾਂ ਦਾ ਸਾਮਣਾ ਕਾਰਨ ਦੀ ਲਈ ਪੰਜਾਬ ਵਿੱਚ ਪੰਜਾਬ ਮੈਡੀਕਲ ਰਿਪ੍ਰੇਸੇੰਟਿਟਿਵ ਐਸੋਸੀਏਸ਼ਨ ਹੈ ਜੋ ਇੱਕ ਐਮ,ਆਰ ਦੇ ਹੱਕ ਅਤੇ ਸੱਚ ਦੀ ਲੜਾਈ ਲੜਦੀ ਆ ਰਹੀ ਹੈ.ਸਟੇਟ ਦੇ ਪਰ੍ਧਾਨ ਡੀ.ਪੀ ਸਿੰਘ ਦੱਸਦੇ ਹਨ ਕਿ ਕੰਪਨੀਆਂ ਵਲੋਂ ਨਿੱਤ ਦੇ ਟਾਰਗੇਟ ਨੂੰ ਲੈਕੇ ਦਬਾਵ ਇੱਕ ਐਮ.ਆਰ ਦੀ ਪਰਿਵਾਰਿਕ ਜਿੰਦਗੀ ਉਪਰ ਅਸਰ ਪਾ ਰਹੇ ਹਨ ਜਿਸ ਕਰਕੇ ਅਸੀਂ PMRA  ਯੂਨੀਅਨ  ਦੇ ਨਾਲ ਹਰ ਤਰਾਂ ਦੇ ਗੈਰਮੰਜੂਰ ਦਬਾਵ ਦੇ ਖਿਲਾਫ ਲੜ ਰਹੇ ਹਾਂ ਅਤੇ ਸਾਡਾ ਟੀਚਾ ਸਿਰਫ ਇਹ ਹੈ ਕਿ ਅਸੀਂ ਇੱਕ ਐਮ.ਆਰ ਦੀ ਜਿੰਦਗੀ ਨੂੰ ਸੁਖਾਲੇ ਢੰਗ ਨਾਲ ਚਲਾ ਸਕੀਏ ਤਾਂਕਿ ਕੰਮ ਦਾ ਅਸਰ ਉਸਦੀ ਪਰਿਵਾਰਿਕ ਜਿੰਦਗੀ ਵਿੱਚ ਨਾ ਪਾਵੇ ਕਿਉਂਕਿ ਅਕਸਰ ਅਸੀਂ ਦੇਖਦਾ ਆ ਰਹੇ ਹਾਂ ਕਿ ਐਮ.ਆਰ ਟਾਰਗੇਟ ਪੂਰਾ ਨਾ ਹੋਣ ਕਰਕੇ ਆਤਮਹਤਿਆਵਾਂ ਕਰ ਰਿਹਾ ਹੈ ਜਿਸਨੂੰ ਰੋਕਣ ਦੇ ਲਈ ਪੂਰੇ ਭਾਰਤ ਦੇ ਮੈਡੀਕਲ ਰਿਪ੍ਰੇਸੇੰਟਿਟਿਵਾਂ ਨੂੰ ਇੱਕ ਜੁਟ ਹੋ ਕੇ ਆਪਣੇ ਹਕ਼ ਲਈ ਲੜਨਾ ਪੈਣਾ ਹੈ.
ਇਹ ਸੀ ਇੱਕ ਮੈਡੀਕਲ ਰਿਪ੍ਰੇਸੇੰਟਿਟਿਵ ਦੀ ਅਸਲ ਕਹਾਣੀ ਕਿ ਕਿਸ ਤਰਾਂ ਦੀ ਮੁਸ਼ਕਿਲਾਂ ਤੋਂ ਬਾਅਦ ਆਪਣੇ ਜੀਵਨ ਵਿੱਚ ਇੱਕ ਚੰਗਾ ਕੰਮ ਕਰ ਰਿਹਾ ਹੈ,ਤੁਹਾਡੀ ਪਰਚੀ ਤੇ ਦਵਾਈ ਕਿਸਦੀ ਲਿਖੀ ਹੈ ਹੁਣ ਤੁਸੀਂ ਸਮਝ ਸਕੋਗੇ ਕਿ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿੱਚ ਡਾਕਟਰ ਦੇ ਨਾਲ ਨਾਲ ਇੱਕ ਐਮ.ਆਰ ਦਾ ਵੀ ਹੱਕ ਹੈ।
                                                           —
parminder joshi

 

                              ਪਰਮਿੰਦਰ ਜੋਸ਼ੀ ਦੇ ਵਿਚਾਰ
                                ਮੋਬਾਈਲ ਨੰ:7888622251

 

LEAVE A REPLY