ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਲੈਕੇ  ਕਾਫੀ ਅਹਿਮ ਕਦਮ ਉਠਾਏ ਜਾ ਰਹੇ ਹਨ। ਨਾਲ ਹੀ ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਸਿੱਧੂ ਦੀ ਸੁਰੱਖਿਆ ਨੂੰ ਵਧਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਬੀਤੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਕਾਫੀ ਚਰਚਾ ਵਿੱਚ ਬਣੇ ਰਹੇ। ਨਵਜੋਤ ਸਿੰਘ ਸਿੱਧੂ ਮਾਇਨਿੰਗ ਮਸਲੇ ਤੇ ਡਰੱਗ ਮਾਫੀਆ ਤੇ ਕਾਫੀ ਬੇਬਾਕ ਬੋਲ ਦਿੰਦੇ ਹਨ।navjot singh sidhu

navjot singh sidhu

ਕਰਤਾਰਪੁਰ ਲਾਘੇ ਦੇ ਮਸਲੇ ਤੇ ਵੀ ਉਹ ਕਾਫੀ ਚਰਚਾ ਵਿੱਚ ਰਹੇ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਰਹੇ ਸੀ। ਨਾਲ ਹੀ ਉਹਨਾਂ ਦਾ ਬੇਬਾਕ ਅੰਦਾਜ ਵੀ ਉਹਨੂੰ ਵਿਰੋਧਿਆ ਦੇ ਨਿਸ਼ਾਨੇ ਤੇ ਲਿਆ ਕੇ ਖੜਾ ਕਰ ਦਿੰਦਾ ਹੈ। ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਡੇਰਾ ਪ੍ਰੇਮਿਆ ਨੇ ਵੀ ਉਹਨਾਂ ਨੂੰ ਧਮਕੀ ਦਿੱਤੀ ਸੀ ਇਸ ਤੋਂ ਇਲਾਵਾ ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਪੰਜਾਬ ਰਾਜਾਂ ਦੀਆਂ ਚੋਣਾਂ ਵਿੱਚ ਪੀਐੱਮ ਮੋਦੀ ਨੂੰ ਕਰੜੇ ਹੱਥ ਲੈਣ ਦੇ ਕਾਰਨ ਵੀ ਉਹਨਾਂ ਧਮਕੀਆਂ ਮਿਲਿਆ ਸੀ।

Navjot Singh Sidhu and imran khan

ਦੱਸਣਯੋਗ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਧਮਕੀਆਂ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਨੂੰ ਵਧਾਉਂਦੇ ਹੋਏ ਬੁਲੇਚ ਪਰੂਫ ਗੱਡੀਆ ਦੇ ਨਾਲ ਨਾਲ ਹੀ ਉਹਨਾਂ ਦੀ ਸੁਰੱਖਿਆ ਨੂੰ ਜ਼ੈੱਡ ਪਲੱਸ ਸੁਰੱਖਿਆ ਵਿੱਚ ਸ਼ਾਮਿਲ ਕਰ ਦਿੱਤਾ ਹੈ।

Navjot-Singh-Sidhu

ਲੋਕ ਸਭਾ ਚੋਣਾਂ ਆਉਣ ਵਾਲਿਆ ਹਨ। ਜਿਸਨੂੰ ਦੇਖਦੇ ਹੋਏ ਕਾਂਗਰਸ ਨੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਸਟਾਰ ਕੰਪੇਨਰ ਐਲਾਨਿਆ ਹੋਇਆ ਹੈ। ਜਿਸ ਕਾਰਨ ਉਹਨਾਂ ਦੀ ਸੁਰੱਖਿਆ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਗਿਆ ਹੈ।

LEAVE A REPLY