ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੱਤਰਕਾਰ ਰਾਮਚੰਦ ਛੱਤਰਪਤੀ ਦੇ ਕਤਲ ਮਾਮਲੇ ਸੰਬੰਧੀ  ਕੱਲ੍ਹ ਯਾਨੀ 11 ਜਨਵਰੀ ਨੂੰ ਕੋਰਟ ਦਾ ਫੈਸਲਾ ਆ ਸਕਦਾ ਹੈ। ਇਸ ਕਾਰਨ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ। ਦੱਸ ਦਈਏ ਕਿ ਪੱਤਰਕਾਰ ਰਾਮਚੰਦ ਛੱਤਰਪਤੀ ਕਤਲ ਮਾਮਲੇ ਸੰਬੰਧੀ ਰਾਮ ਰਹੀਮ ਤੇ ਫੈਸਲਾ ਆਵੇਗਾ ਜਿਸ ਕਾਰਨ ਪੁਲਿਸ ਅਤੇ ਸਰਕਾਰ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ।

ram rahim

ਉੱਥੇ ਹੀ ਹਰਿਆਣਾ ਸਰਕਾਰ ਨੇ ਪੰਚਕੁਲਾ ਹਿੰਸਾ ਨੂੰ ਯਾਦ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ ਕਿ ਰਾਮ ਰਹੀਮ ਦੀ ਪੇਸ਼ੀ ਵੀਡੀਓ ਕਾਨਫਰੇਸਿੰਗ ਜਰੀਏ ਕੀਤੀ ਜਾਵੇ। ਜਿਸ ਨੂੰ ਕੋਰਟ ਨੇ ਇਜਾਜ਼ਤ ਦਿੰਦੇ ਹੋਏ ਸਰਕਾਰ ਨੂੰ ਰਾਹਤ ਪ੍ਰਦਾਨ ਕੀਤੀ। ਸੂਤਰਾਂ ਤੋ ਪਤਾ ਚੱਲਿਆ ਹੈ ਕਿ  ਮਾਲਵਾ ਖੇਤਰ ਲਈ 25 ਕੰਪਨੀਆਂ ਨੂੰ ਤਾਇਨਾਤ ਕੀਤੀ ਗਈਆ ਹਨ।

ram-rahim

ਜਿਸਦੇ ਚੱਲਦੇ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਨੂੰ 15 ਕੰਪਨੀਆਂ ਦੇ ਕਰੀਬ 1200 ਜਵਾਨ ਤੈਨਾਤ ਕੀਤੇ ਗਏ ਹਨ। ਦੱਸਣਯੋਗ ਗੱਲ ਹੈ ਕਿ ਸਾਧਵੀ ਯੋਣ ਸੋਸ਼ਣ ਮਾਮਲੇ ਵਿੱਚ 25 ਅਗਸਤ 2017 ਨੂੰ ਦੋਸ਼ੀ ਕਰਾਰ ਕਰਨ ਤੋਂ ਬਾਅਦ ਮਾਲਵੇ ਖੇਤਰ ਵਿੱਚ ਕਾਫੀ ਆਗਜਨੀ ਹੋਈ ਸੀ। ਜਿਸਦੇ ਕਾਰਨ ਸਰਕਾਰ ਵੱਲੋਂ ਪੁਖਤਾ ਇੰਤਜਾਮ ਪਹਿਲਾ ਤੋਂ ਹੀ ਕੀਤੇ ਜਾ ਰਹੇ ਹਨ।

LEAVE A REPLY