ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਐੱਚ ਐੱਚ ਫੂਲਕਾ ਅਤੇ ਸੁਖਪਾਲ ਖਹਿਰਾ  ਨੇ ਆਪਣੀ ਵੱਖ ਵੱਖ ਪ੍ਰੈਸ ਕਾਨਫਰੰਸ ਕੀਤੀ। ਜਿਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਆਪ ਵਿੱਚ ਤਕਰਾਰ ਕਾਫੀ ਭਖ ਗਈ ਹੈ ਤੇ ਨਾਲ ਹੀ ਪਾਰਟੀ ਵਿੱਚ ਭੁਚਾਲ ਦੀ ਸਥਿਤੀ ਬਣੀ ਹੋਈ ਹੈ।

hs-phoolka

ਦੱਸ ਦਈਏ ਕਿ ਐੱਚਐੱਸ ਫੂਲਕਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਰਾਜਨੀਤੀ ਚ ਨਹੀਂ ਆਉਣਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਐਸਜੀਪੀਸੀ ਦਾ ਸਿਆਸੀਕਰਨ ਰੋਕਣਾ ਉਹਨਾਂ ਦਾ ਮਕਸਦ ਹੈ। ਪਰ ਉਹ ਐਸਜੀਪੀਸੀ ਦੀ ਚੋਣ ਨਹੀਂ ਲੜਣਗੇ।

HS-Phoolka

ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਫੂਲਕਾ ਨੇ ਇਹ ਵੀ ਕਿਹਾ ਕਿ ਸੇਵਾ ਦੇ ਨਾਂ ਤੇ ਅਕਾਲੀ ਦਲ ਸਿਆਸਤ ਨਾ ਕਰੇ। ਨਾਲ ਹੀ ਐੱਚਐੱਸ ਫੂਲਕਾ ਨੇ ਕਿਹਾ ਕਿ ਇਕ ਵੱਖਰਾ ਸੰਗਠਨ ਬਣਾਉਣ ਦੀ ਵੀ ਗੱਲ ਆਖੀ। ਉੱਥੇ ਹੀ ਦੂਜੇ ਪਾਸੇ ਸੱਜਣ ਕੁਮਾਰ ਨੂੰ ਸਲਾਖਾ ਦੇ ਪਿੱਛੇ ਭੇਜਣ ਦੇ ਲਈ ਮੀਡਿਆ ਦਾ ਵੀ ਧੰਨਵਾਦ ਕੀਤਾ।

LEAVE A REPLY