ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫਿਲਮ ‘ਗਲੀ ਬੁਆਏ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ | ਇਸਦਾ ਟਰੇਲਰ ਮੁੰਬਈ ‘ਚ ਇਕ ਗ੍ਰੈਂਡ ਈਵੈਂਟ ਦੌਰਾਨ ਰਿਲੀਜ਼ ਕੀਤਾ ਗਿਆ। ਟਰੇਲਰ ਨੂੰ ਸੋਸ਼ਲ ਮੀਡੀਆ ‘ਤੇ ਵਧੀਆ ਹੁੰਗਾਰਾ ਮਿਲ ਰਿਹਾ ਹੈ, ਜਿਸ ‘ਚ ਇਕ ਸਟ੍ਰੀਟ ਰੈਪਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।

 ਰਣਵੀਰ ਸਿੰਘ ਰੈਪਰ ਦੇ ਕਿਰਦਾਰ ਚ

ਫਿਲਮ ਦਾ ਟਰੇਲਰ 2 ਮਿੰਟ 42 ਸੈਕਿੰਡ ਦਾ ਹੈ। ਇਸ ਦੀ ਸ਼ੁਰੂਆਤ ਮੁੰਡਿਆਂ ਦੇ ਗਰੁੱਪ ਤੋਂ ਹੁੰਦੀ ਹੈ, ਜੋ ਰੈਪ ਕਰਦੇ ਹਨ ਪਰ ਰਣਵੀਰ ਦੀ ਵਾਰੀ ਆਉਣ ‘ਤੇ ਉਹ ਕੁਝ ਬੋਲ ਨਹੀਂ ਪਾਉਂਦਾ ਤੇ ਘਰ ਚਲੇ ਜਾਂਦਾ ਹੈ। ਟਰੇਲਰ ‘ਚ ਦਿਖਾਇਆ ਗਿਆ ਹੈ ਕਿ ਪਹਿਲਾਂ ਰਣਵੀਰ ਦੇ ਕਿਰਦਾਰ ਨੂੰ ਰੈਪ ਬਿਲਕੁਲ ਪਸੰਦ ਨਹੀਂ ਪਰ ਰੈਪ ਦਾ ਚਸਕਾ ਲੱਗਣ ‘ਤੇ ਰੈਪਰ ਬਣਨਾ ਉਸ ਦਾ ਸੁਪਨਾ ਬਣ ਜਾਂਦਾ ਹੈ।

Watch Video

LEAVE A REPLY