ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੈਦਾਨੀ ਇਲਾਕੀਆਂ ਵਿੱਚ ਮੌਸਮ ਲਗਾਤਾਰ ਆਪਣੀ ਕਰਵਟ ਬਦਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਗੱਲ ਹੈ ਕਿ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਦੇ ਕਾਰਨ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਇਸੇ ਦੇ ਚੱਲਦੇ ਮੌਸਮ ਵਿਭਾਗ ਨੇ ਮੈਦਾਨੀ ਇਲਾਕਿਆਂ ਤੇ ਮੌਸਮ ਨੂੰ ਲੈਕੇ ਚਿਤਾਵਨੀ ਦਿੱਤੀ ਹੈ।

Snowfall

Snowfall

ਮੌਸਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੱਛਮੀ ਗੜਬੜੀ ਹੋਣ ਕਰਕੇ ਇਕ ਵਾਰ ਫਿਰ ਤੋਂ ਮੈਦਾਨੀ ਇਲਾਕਿਆਂ ਵਿੱਚ ਮੌਸਮ ਆਪਣੀ ਕਰਵਟ ਲੈ ਸਕਦਾ ਹੈ ਜਿਸ ਕਾਰਨ 30 ਤੇ 31 ਜਨਵਰੀ ਨੂੰ ਮੌਸਮ ਖਰਾਬ ਰਹੇਗਾ।

snowfall

ਸੂਤਰਾਂ ਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਕਾਰਨ ਦਿਨ ਭਰ ਬਦਲ ਵੀ ਛਾਏ ਰਹਿ ਸਕਦੇ ਨੇ ਮੀਂਹ ਵੀ ਪੈ ਸਕਦਾ ਹੈ। ਮੌਸਮ ਦੇ ਬਦਲਣ ਕਾਰਨ ਪਾਰਾ ਵੱਧਣ ਦੇ ਆਸਾਰ ਲਗ ਰਹੇ ਹਨ।

rain

ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਕਰ-ਏ-ਖਾਸ ਹੈ ਕਿ ਪਹਾੜੀ ਇਲਾਕਿਆਂ ਵਿੱਚ ਜਿੱਥੇ ਇਕ ਪਾਸੇ ਬਰਫਬਾਰੀ ਦੇ ਠੰਡ ਵਧ ਗਈ ਹੈ ਉੱਥੇ ਹੀ ਦੂਜੇ ਪਾਸੇ ਮੈਦਾਨੀ ਇਲਾਕੇ ਤੇ ਮੌਸਮ ਦੇ ਬਦਲਣ ਕਾਰਨ ਲੋਕਾਂ ਨੂੰ ਠੰਡਾ ਠਾਰ ਕਰ ਸਕਦਾ ਹੈ।

LEAVE A REPLY